ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਹੁਣ ਲੋਕਾਂ ਵਿੱਚ ਘੱਟ ਨਜ਼ਰ ਆ ਰਹੇ ਹਨ। ਇਸ ਦੌਰਾਨ ਖ਼ਬਰ ਹੈ ਕਿ ਉਹ 10 ਦਿਨਾਂ ਤੱਕ ਵਿਪਾਸਨਾ ਮੈਡੀਟੇਸ਼ਨ ‘ਚ ਹਿੱਸਾ ਲੈਣ ਜਾ ਰਹੇ ਹਨ। ਇਸ ਦੇ ਲਈ ਉਹ ਹੁਸ਼ਿਆਰਪੁਰ ਸਥਿਤ ਮੈਡੀਟੇਸ਼ਨ ਸੈਂਟਰ ਵਿੱਚ ਰੁਕਣਗੇ।

ਪਾਰਟੀ ਸੂਤਰਾਂ ਅਨੁਸਾਰ 5 ਮਾਰਚ ਤੋਂ 15 ਮਾਰਚ ਤੱਕ ਕੇਜਰੀਵਾਲ ਪਿੰਡ ਮਹਿਲਾਵਾਲੀ ਨੇੜੇ ਆਨੰਦਗੜ੍ਹ ਸਥਿਤ ਧੰਮ-ਧਜ ਵਿਪਾਸਨਾ ਯੋਗ ਕੇਂਦਰ ‘ਚ ਧਿਆਨ ਕਰਨਗੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋ ਰਹੇ ਹਨ। ਇਸ ਤੋਂ ਪਹਿਲਾਂ ਦਸੰਬਰ 2023 ਵਿੱਚ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਉਹ ਹੁਸ਼ਿਆਰਪੁਰ ਦੇ ਇਸੇ ਮੈਡੀਟੇਸ਼ਨ ਸੈਂਟਰ ਵਿੱਚ 10 ਦਿਨ ਬਿਤਾ ਚੁੱਕੇ ਸਨ।