ਹੁਸ਼ਿਆਰਪੁਰ ਜ਼ਿਲ੍ਹੇਦੇ ਆਨੰਦਗੜ੍ਹ ਪਿੰਡ ਸਥਿਤ ਵਿਪਾਸ਼ਨਾ ਮੈਡੀਟੇਸ਼ਨ ਸੈਂਟਰ ਧਿਆਨ ਸਾਧਨਾ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਿਸੀਵ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਯੋਗ ਸੈਂਟਰ ਪਹੁੰਚ ਗਏ ਹਨ। ਹਵਾਈ ਮਾਰਗ ਤੋਂ ਉਹ ਚੌਹਾਲਸਥਿਤ ਇਕ ਨਿ4ਜੀ ਫੈਕਟਰੀ ਵਿਚ ਇਕ ਹੈਲੀਪੇਡ ‘ਤੇ ਲੈਂਡ ਕੀਤਾ। ਇਸ ਦੇ ਬਾਅਦ ਉਹ ਚੌਹਾਲ ਸਥਿਤ ਜੰਗਲਾਤ ਵਿਭਾਗ ਦੇ ਰੈਸਟ ਹਾਊਸ ਵਿਚ ਚਲੇ ਗਏ।
ਮੁੱਖ ਮੰਤਰੀ ਮਾਨ ਦੇ ਆਉਣ ‘ਤੇ ਪੁਲਿਸ ਪ੍ਰਸ਼ਾਸਨ ਨੇ ਚੌਹਾਲ ਦੇ ਆਸ-ਪਾਸ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਅੱਜ ਯਾਨੀ 30 ਦਸੰਬਰ ਨੂੰ ਯੋਗ ਸੈਂਟਰ ਕੋਲ ਜਾਣਾ ਸੀ ਪਰ ਮੌਸਮ ਨੂੰ ਦੇਖਦਿਆਂ ਬੀਤੀ ਰਾਤ ਹੀ ਸੀਐਮ ਮਾਨ ਹੁਸ਼ਿਆਰਪੁਰ ਯੋਗ ਸੈਂਟਰ ਪਹੁੰਚ ਗਏ।
30 ਦਸੰਬਰ ਯਾਨੀ ਅੱਜ ਅਰਵਿੰਦ ਕੇਜਰੀਵਾਲ ਆਨੰਦਗੜ੍ਹ ਦੇ ਵਿਪਾਸ਼ਨਾ ਸੈਂਟਰ ਤੋਂ ਚੌਹਾਲ ਪਹੁੰਚਣਗੇ, ਜਿੱਥੋਂ ਮੁੱਖ ਮੰਤਰੀ ਮਾਨ ਉਨ੍ਹਾਂ ਦਾ ਸਵਾਗਤ ਕਰਨਗੇ। ਇਸ ਦੇ ਬਾਅਦ ਹਵਾਈ ਮਾਰਗ ਰਾਹੀਂ ਦੋਵੇਂ ਮੁੱਖ ਮੰਤਰੀ ਏਅਰਪੋਰਟ ਆਦਮਪੁਰ ਪਹੁੰਚਣਗੇ। ਉਸ ਦੇ ਬਾਅਦ ਅਰਵਿੰਦ ਕੇਜਰੀਵਾਲ ਹਵਾਈ ਮਾਰਗ ਤੋਂ ਦਿੱਲੀ ਲਈ ਰਵਾਨਾ ਹੋ ਜਾਣਗੇ।
ਦੱਸ ਦੇਈਏ ਕਿ ਦਿੱਲੀ ਸ਼ਰਾਬ ਘਪਲੇ ਵਿਚ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ 21 ਦਸੰਬਰ ਨੂੰ ਤਲਬ ਕੀਤਾ ਸੀ। ਇਸ ਤੋਂ ਪਹਿਲਾਂ ਕੇਜਰੀਵਾਲ ਹੁਸ਼ਿਆਰਪੁਰ ਦੇ ਬਿਪਾਸ਼ਨਾ ਸੈਂਟਰ ਵਿਚ ਸਾਧਨਾ ਲਈ ਦਾਖਲ ਹੋ ਗਏ ਸਨ। ਉਦੋਂ ਤੋਂ ਉਹ ਉਥੇ ਹੀ ਹਨ। ਹੁਣ ਫਿਰ ਤੋਂ ਈਡੀ ਨੇ ਕੇਜਰੀਵਾਲ ਨੂੰ 3 ਜਨਵਰੀ ਨੂੰ ਪੇਸ਼ ਹੋਣ ਲਈ ਤਲਬ ਕੀਤਾ ਹੈ।