ਜੇਕਰ ਦੇਸ਼ ਨੂੰ ਕਾਰਪੋਰੇਟ ਜਗਤ ਤੋਂ ਬਚਾਉਣਾ ਹੈ ਤਾਂ ਏਕਾ ਅਤੇ ਸੰਘਰਸ਼ ਜ਼ਰੂਰੀ ।—-ਸੁਖਵਿੰਦਰ ਸਿੰਘ ਸਭਰਾ
ਜਲੰਧਰ (ਵਿੱਕੀ ਸੂਰੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਜਿਲਾ ਸਕੱਤਰ ਜਰਨੈਲ ਸਿੰਘ ਰਾਮੇ ਦੀ ਅਗਵਾਈ ਵਿੱਚ ਸ਼ਾਹਕੋਟ ਦੇ ਪਿੰਡ ਕੰਗ ਕਲਾਂ ਵਿਖੇ ਨਵੀਂ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿੱਚ ਦਲਬੀਰ ਸਿੰਘ ਨੂੰ ਪ੍ਰਧਾਨ , ਹਰਵਿੰਦਰ ਸਿੰਘ ਨੂੰ ਸਕੱਤਰ, ਕੁਲਦੀਪ ਸਿੰਘ ਨੂੰ ਖਜਾਨਚੀ,ਨਿਯੁਕਤ ਕੀਤਾ ਗਿਆ ਇਸ ਮੋਕੇ ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਉਚੇਚੇ ਤੋਰ ਤੇ ਪੁੱਜੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਸਰਕਾਰ ਹਰ ਸੰਭਵ ਜਤਨ ਕਰਕੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦੇਣਾ ਚਾਹੁੰਦੀ ਹੈ ।ਸਰਕਾਰ ਨੇ ਇਕ ਇਕ ਕਰਕੇ ਸਾਰੇ ਸਰਕਾਰੀ ਅਦਾਰੇ ਇਹਨਾਂ ਵਪਾਰੀਆਂ ਦੇ ਹੱਥ ਵਿੱਚ ਦੇ ਦਿੱਤੇ ਹਨ ਜੋ ਕਿ ਦੇਸ਼ ਵਾਸਤੇ ਬਹੁਤ ਘਾਤਕ ਹੈ ਉਹਨਾਂ ਅੱਗੇ ਕਿਹਾ ਕਿ ਜੇਕਰ ਅਸੀਂ ਦੇਸ਼ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਕ ਜੁੱਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ । ਉਹਨਾਂ ਅੱਗੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਉੱਤਰੀ ਭਾਰਤ ਦੀਆਂ ਹੋਰ 16 ਜਥੇਬੰਦੀਆਂ ਵੱਲੋਂ ਸਾਂਝੇ ਤੋਰ ਤੇ ਹੜੁ ਪੀੜਤਾਂ ਨੂੰ ਮੁਆਵਜ਼ਾ ਦਵਾਉਣ ਲਈ ,ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਵਾਉਣ ਵਾਸਤੇ , ਨਸ਼ੇ ਦਾ ਖਾਤਮਾ ਕਰਨ ਲਈ, ਐਮ.ਐਸ.ਪੀ.ਗਰੰਟੀ ਦਾ ਕਨੂੰਨ ਬਣਾਉਣ ਵਾਸਤੇ ,ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲਿਆਂ ਨੂੰ ਸਜ਼ਾ ਦਵਾਉਣ ਵਾਸਤੇ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਵਾਉਣ ਵਾਸਤੇ, ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਤੁਰੰਤ ਲਾਗੂ ਕਰਵਾਉਣ ਵਾਸਤੇ ,ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਜਲਦ ਪੂਰੇ ਕਰਵਾਉਣ ਵਾਸਤੇ , ਹਰ ਇਕ ਬੇਜ਼ਮੀਨੇ ਨੂੰ 5-5 ਏਕੜ ਜ਼ਮੀਨ ਦਵਾਉਣ ਵਾਸਤੇ, 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਕਾਨੂੰਨ ਬਣਾਵਾਉਣ ਵਾਸਤੇ, ਅਬਾਦਕਾਰਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਕਰਨੀਆਂ ਬੰਦ ਕਰਵਾਉਣ ਵਾਸਤੇ , ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣ ਵਾਸਤੇ ,ਪਾਣੀਆਂ ਦੀ ਰਾਖੀ ਵਾਸਤੇ , ਕਿਸਾਨਾਂ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਕਰਾਉਣ ਵਾਸਤੇ , 28 ਸਤੰਬਰ ਤੋਂ ਪੰਜਾਬ ਭਰ ਵਿੱਚ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ ।ਉਹਨਾਂ ਅੱਗੇ ਕਿਹਾ ਕਿ ਸਰਕਾਰ ਨੇ ਜੀ 20 ਸੰਮੇਲਨ ਵਿੱਚ ਲੋਕਾਂ ਦੇ ਦਿੱਤੇ ਟੇਕਸ ਦੇ ਹਜ਼ਾਰਾਂ ਕਰੋੜ ਰੂ ਵਿਅਰਥ ਕੀਤੇ ਹਨ ਜਦਕਿ ਇਸ ਸੰਮੇਲਨ ਦਾ ਫ਼ਾਇਦਾ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਹੀ ਹੈ ਇਸ ਲਈ ਸਰਕਾਰ ਨੂੰ ਲੋਕਾਂ ਦੇ ਹਿਤਾਂ ਬਾਰੇ ਸੋਚਦੇ ਹੋਏ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ ।ਉਹਨਾਂ ਲੋਕਾਂ ਨੂੰ ਵੱਧ ਚੜ ਕੇ ਇਸ ਧਰਨੇ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ।ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ,ਜਲੰਧਰ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਲੰਧਰ ਜਿਲਾ ਸਕੱਤਰ ਜਰਨੇਲ ਸਿੰਘ ਰਾਮੇ,ਅਤੇ ਨਵੀ ਚੁਣੀ ਗਈ ਇਕਾਈ ਜਗਤਾਰ ਸਿੰਘ ,ਪਰਵਿੰਦਰ ਸਿੰਘ ਸਤਨਾਮ ਸਿੰਘ,ਜਸਵੰਤ ਸਿੰਘ ,ਸੰਤੋਖ ਸਿੰਘ , ਗੁਰਦਿਆਲ ਸਿੰਘ ,ਜਗਤਾਰ ਸਿੰਘ , ਨੂਰ ਹਸਨ,ਮੋਹਣ ਸਿੰਘ ,ਮਹਿੰਦਰ ਸਿੰਘ ,ਸੁਰਿੰਦਰ ਸਿੰਘ,ਮਹਿੰਦਰਪਾਲ ਸਿੰਘ , ਗੁਰਬਚਨ ਸਿੰਘ,ਸਤਨਾਮ ਸਿੰਘ ,ਸੰਤੋਖ ਸਿੰਘ ,ਸੁਖਦੇਵ ਸਿੰਘ ,ਰਾਜਕੁਮਾਰ ,ਭਜਨ ਸਿੰਘ,ਪਰਮਿੰਦਰ ਸਿੰਘ,ਹਰਪਾਲ ਸਿੰਘ,ਅੰਮ੍ਰਿਤ ਪਾਲ ਸਿੰਘ ,ਕੁਲਵੰਤ ਸਿੰਘ ,ਜਸਵਿੰਦਰ ਸਿੰਘ,ਮਨਜੀਤ ਸਿੰਘ ,ਪ੍ਰਦੀਪ ਸਿੰਘ ਆਦਿ ਕਿਸਾਨ ਮਜ਼ਦੂਰ ਆਗੂ ਹਾਜ਼ਰ ਸਨ।