ਬਿਮਾਰੀ ਦਾ ਬਹਾਨਾ ਬਣਾ ਕੇ ਪਸ਼ੂ ਮੇਲਿਆਂ ਤੇ ਰੋਕ ਲਗਾਉਣਾ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ —ਸੁਖਵਿੰਦਰ ਸਿੰਘ ਸਭਰਾ ।
ਜਲੰਧਰ (ਵਿੱਕੀ ਸੂਰੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜਿਲਾ ਜਲੰਧਰ ਕੋਰ ਕਮੇਟੀ ਦੀ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ਦੀ ਅਗਵਾਈ ਵਿੱਚ ਪਿੰਡ ਢੰਡੋਵਾਲ ਵਿਖੇ ਹੋਈ ਮੀਟਿੰਗ ਹੋਈ ।ਇਸ ਮੋਕੇ ਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਖਾਸ ਤੋਰ ਤੇ ਪੁੱਜੇ ।ਇਸ ਮੋਕੇ ਤੇ ਸਰਕਾਰ ਵੱਲੋ ਬਣਾਏ ਗਏ ਬੇਤਰਤੀਬੇ ਰੇਲਵੇ ਅੰਡਰਬ੍ਰਿਜ਼ ,ਭਾਰਤ ਮਾਲਾ ਯੋਜਨਾ ਤਹਿਤ ਬਣ ਰਹੇ ਜੰਮੂ ਕੱਟੜਾਂ ਐਕਸਪ੍ਰੈਸਵੇ ਦੇ ਡਿਜ਼ਾਈਨ ਦੀਆਂ ਖ਼ਾਮੀਆਂ ,ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਮਜਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ,ਖੇਤੀ ਵਾਸਤੇ ਡੀ.ਏ.ਪੀ. ਦੀ ਕਿੱਲਤ ,ਅਤੇ ਸਰਕਾਰ ਵੱਲੋ ਪਸ਼ੂ ਮੇਲਿਆਂ ਤੇ ਲਗਾਈ ਗਈ ਰੋਕ ,ਸਰਕਾਰ ਦੁਆਰਾ ਧੱਕੇ ਨਾਲ ਲਗਾਏ ਜਾ ਰਹੇ ਚਿਪ ਵਾਲੇ ਮੀਟਰ,ਅਤੇ ਕਿਸਾਨਾਂ ਮਜ਼ਦੂਰਾਂ ਨੂੰ ਦਰਪੇਸ਼ ਆਉਣ ਵਾਲੀਆਂ ਅਹਿਮ ਮੁਸ਼ਕਲਾਂ ਸਬੰਧੀ ਚਰਚਾ ਕੀਤੀ ਗਈ।ਇਸ ਮੋਕੇ ਤੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ਨੇ ਕਿਹਾ ਕਿ ਸਰਕਾਰ ਵੱਲੋ ਪਸ਼ੂ ਮੇਲਿਆਂ ਤੇ ਲਗਾਈ ਹੋਈ ਪਾਬੰਦੀ ਹਟਾਈ ਜਾਵੇ ਕਿਉਂ ਕਿ ਪਸ਼ੂ ਮੇਲੇ ਪਸ਼ੂਆਂ ਦੇ ਅਦਾਨ ਪਰਦਾਨ ਦਾ ਅਹਿਮ ਸਾਧਨ ਹਨ ਪਰ ਸਰਕਾਰ ਦੁਆਰਾ ਬਿਮਾਰੀ ਦਾ ਬਹਾਨਾ ਬਣਾ ਕੇ ਇਸ ਨੂੰ ਬੰਦ ਕਰਨ ਦੇ ਅਸਲ ਕਾਰਨਾਂ ਨੂੰ ਲਕੋਇਆ ਜਾ ਰਿਹਾ ਹੈ ,ਉਹਨਾਂ ਅੱਗੇ ਕਿਹਾ ਕਿ ਬਿਨਾ ਸ਼ਰਤ ਝੋਨੇ ਦੀ ਲਿਫਟਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਵਪਾਰੀਆਂ ਦੁਆਰਾ ਬਾਸਮਤੀ ਦੀਆਂ ਨਵੀਆਂ ਆਈਆਂ ਕਿਸਮਾਂ 1692,1847 ਆਦਿ ਦੀ ਗੁਣਵੱਤਾ ਵਿੱਚ ਕਮੀ ਦੱਸਕੇ ਉਸਦਾ ਮੁੱਲ ਘੱਟ ਲਾਇਆ ਜਾ ਰਿਹਾ ਹੈ ਜਦਕਿ ਇਹ ਦੋਵੇਂ ਕਿਸਮਾਂ ਪਹਿਲੀਆਂ ਕਿਸਮਾਂ ਨੂੰ ਅੱਪਗਰੇਡ ਕਰਕੇ ਤਿਆਰ ਕੀਤੀਆਂ ਗਈਆਂ ਹਨ ਸਰਕਾਰ ਇਸ ਵੱਲ ਧਿਆਨ ਦੇਵੇ, ਸਰਕਾਰ ਭਾਰਤ ਮਾਲਾ ਪ੍ਰੋਜੇਕਟ ਤਹਿਤ ਬਣ ਰਹੇ ਬੇਤਰਤੀਬੇ ਐਕਸਪ੍ਰੈਸ ਵੇ ਨੂੰ ਰੱਦ ਕਰੇ ਜਾ ਇਸ ਵਿੱਚ ਸੋਧ ਕਰਕੇ ਇਸ ਦੀਆਂ ਤਰੁੱਟੀਆਂ ਦੂਰ ਕਰੇ,ਮਜ਼ਦੂਰ ਨੂੰ 200 ਦਿਨ ਰੋਜ਼ਗਾਰ ਦੇਵੇ ,ਸਰਕਾਰ ਐਮ.ਐਸ.ਪੀ.ਗਰੰਟੀ ਦਾ ਕਨੂੰਨ ਬਣਾਵੇ ਅਤੇ ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੇ ,ਧੜੱਲੇ ਨਾਲ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਾਈ ਜਾਵੇ, ਨਸ਼ਿਆਂ ਦੇ ਸੁਦਾਗਰਾਂ ਨੂੰ ਜੇਲ੍ਹ ਵਿੱਚ ਡੱਕੇ ਅਤੇ ਉਹਨਾਂ ਦੀਆਂ ਜਾਇਦਾਦ ਦੀਆਂ ਕੁਰਕੀਆਂ ਕਰਾਵੇ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਨੋਜੁਆਨਾਂ ਦਾ ਇਲਾਜ ਕਰਵਾਏ ,ਹੜ੍ਹ ਪੀੜਤਾਂ ਵਾਸਤੇ 50 ਹਜ਼ਾਰ ਕਰੋੜ ਦਾ ਰਾਹਤ ਪੇਕੇਜ ਜਾਰੀ ਕਰੇ , ਅਤੇ ਜਿਹੜੇ ਖੇਤਾਂ ਵਿੱਚ ਮਿੱਟੀ ਪੈ ਗਈ ਹੈ ਉੱਥੇ ਮਾਇਨਿੰਗ ਦਾ ਹੱਕ ਕਿਸਾਨ ਨੂੰ ਦਿੱਤਾ ਜਾਵੇ ,ਚਿਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ,ਅਬਾਦਕਾਰਾਂ ਚਾਹੇ ਉਹ ਕਿਸੇ ਵੀ ਕਿਸਮ ਦੇ ਹੋਣ ਉਹਨਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ।ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਚਿਰੋਕਣੀਆਂ ਮੰਗਾ ਹਨ ਜਿੰਨਾ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ ਇਸ ਦੇ ਰੋਸ ਵਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਉੱਤਰੀ ਭਾਰਤ ਦੀਆਂ ਹੋਰ 18 ਜਥੇਬੰਦੀਆਂ 23 ਅਕਤੂਬਰ ਨੂੰ ਜਿਲਾ ਪੱਧਰੀ ਅਤੇ 24 ਅਕਤੂਬਰ ਨੂੰ ਪਿੰਡ ਪੱਧਰੀ ਸਰਕਾਰ ਦੇ ਵਿਸ਼ਾਲ ਪੁਤਲੇ ਬਣਾਂ ਕੇ ਕਿਸਾਨੀ ਦੁਸ਼ਹਿਰਾ ਫੂਕਣਗੀਆਂ ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਹਰਪ੍ਰੀਤ ਸਿੰਘ ਕੋਟਲੀ ਗਾਜਰਾਂ , ਜਰਨੈਲ ਸਿੰਘ ਰਾਮੇ ,ਨਿਰਮਲ ਸਿੰਘ ਢੰਡੋਵਾਲ , ਸਤਨਾਮ ਸਿੰਘ ਰਾਈਵਾਲ, ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਰਜਿੰਦਰ ਸਿੰਘ ਨੰਗਲ ਅੰਬੀਆਂ ,ਗੁਰਮੁਖ ਸਿੰਘ ਕੋਟਲਾ ,ਧੰਨਾ ਸਿੰਘ ਸਰਪੰਚ ,ਜੱਗਾ ਸਾਦਿਕਪੁਰ,ਦਲਬੀਰ ਸਿੰਘ ਮੂੰਡੀ ਸ਼ੇਰੀਆ ,ਕਿਸ਼ਨ ਦੇਵ ਮਿਆਣੀ, ਅਵਤਾਰ ਸਿੰਘ ਢੱਡਾ,ਜਿੰਦਰ ਸਿੰਘ ਈਦਾਂ ,ਜਗਿੰਦਰ ਸਿੰਘ ਖ਼ਾਲਸਾ ਤਲਵੰਡੀ ਸੰਘੇੜਾ ,ਆਦਿ ਆਗੂ ਹਾਜ਼ਰ ਸਨ ।