ਮਸ਼ਹੂਰ ਕ੍ਰਿਕਟਰ ਕੇਐਲ ਰਾਹੁਲ (KL Rahul) ਦੀ ਪਤਨੀ ਅਥੀਆ ਸ਼ੈੱਟੀ ਬਾਲੀਵੁਡ ਅਭਿਨੇਤਰੀ ਹੈ। ਉਨ੍ਹਾਂ ਨੇ ਮੁੰਬਈ ਵਿਚ ਨਵਾਂ ਆਲੀਸ਼ਾਨ ਘਰ ਖਰੀਦਿਆ ਹੈ। ਉਨ੍ਹਾਂ ਦਾ ਇਹ ਕਰੋੜਾਂ ਰੁਪਏ ਦਾ ਨਵਾਂ ਘਰ ਪਾਲੀ ਹਿੱਲ ਦੇ ਇਲਾਕੇ ਵਿਚ ਮੌਜੂਦ ਹੈ। ਇਸ ਘਰ ਨੂੰ ਖਰੀਦਣ ਤੋਂ ਬਾਅਦ ਉਹ ਤ੍ਰਿਪਤੀ ਡਿਮਰੀ ਅਤੇ ਜਾਹਨਵੀ ਕਪੂਰ ਦੇ ਗੁਆਂਢੀ ਬਣ ਗਏ ਹਨ। ਆਓ ਜਾਣਦੇ ਹਾਂ ਘਰ ਦੀ ਕੀਮਤ ਅਤੇ ਲੁਕੇਸ਼ਨ ਬਾਰੇ ਡਿਟੇਲ
ਕੇਐਲ ਰਾਹੁਲ ਤੇ ਅਥੀਆ ਸ਼ੈੱਟੀ ਦਾ ਨਵਾਂ ਘਰ
ਪਾਲੀ ਹਿੱਲ (Pali Hill) ਮੁੰਬਈ ਦਾ ਇਕ ਪੋਰਸ਼ ਇਲਾਕਾ ਹੈ। ਇਸ ਖੇਤਰ ਵਿਚ ਜ਼ਿਆਦਾਤਰ ਬਾਲੀਵੁਡ ਦੀਆਂ ਮਸ਼ਹੂਰ ਸਖ਼ਸ਼ੀਅਤਾਂ ਰਹਿੰਦੀਆਂ ਹਨ। ਹੁਣ ਕੇਐਲ ਰਾਹੁਤ ਤੇ ਅਥੀਆ ਸ਼ੈੱਟੀ (Arthiya Shetty) ਵੀ ਇਸ ਇਲਾਕੇ ਵਿਚ ਘਰ ਦੇ ਮਾਲਿਕ ਬਣ ਗਏ ਹਨ। ਇਸ ਬਾਰੇ ਜਾਣਕਾਰੀ ਉਨ੍ਹਾਂ ਦੇ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਤੋਂ ਪ੍ਰਾਪਤ ਕੀਤੀ ਗਈ ਹੈ। ANI ਦੇ ਅਨੁਸਾਰ, ਇਹ ਦਸਤਾਵੇਜ਼ IndexTap.com ਦੁਆਰਾ ਪ੍ਰਮਾਣਿਤ ਕੀਤੇ ਗਏ ਹਨ।
ਕਿਸ ਇਮਾਰਤ ਵਿਚ ਖਰੀਦਿਆ ਅਪਾਰਟਮੈਂਟ
ਅਥੀਆ ਸ਼ੈੱਟੀ (Arthiya Shetty) ਅਤੇ ਕੇਐਲ ਰਾਹੁਲ ਨੇ ਸੰਧੂ ਪੈਲੇਸ ਬਿਲਡਿੰਗ ਵਿੱਚ ਇਹ ਲਗਜ਼ਰੀ ਅਪਾਰਟਮੈਂਟ ਲਿਆ ਹੈ। ਇਸ ਇਮਾਰਤ ਵਿੱਚ ਕੁੱਲ 18 ਮੰਜ਼ਿਲਾਂ ਹਨ। ਅਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਨੇ ਇਸ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਆਪਣਾ ਆਲੀਸ਼ਾਨ ਘਰ ਖਰੀਦਿਆ ਹੈ। ਇਸ ਇਮਾਰਤ ਨੂੰ ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ ਬੀਐਮਸੀ ਤੋਂ ਅੰਸ਼ਕ ਕਿੱਤਾ ਸਰਟੀਫਿਕੇਟ ਪ੍ਰਾਪਤ ਹੋਇਆ ਹੈ। ਅਥੀਆ ਸ਼ੈਟੀ ਅਤੇ ਕੇਐਲ ਰਾਹੁਲ ਨੇ ਇਸ ਅਪਾਰਟਮੈਂਟ ਲਈ 1.20 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਤੇ 30,000 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਅਦਾ ਕੀਤੀ।
ਕਿੰਨੀ ਹੈ ਘਰ ਦੀ ਕੀਮਤ
ਤੁਹਾਨੂੰ ਦੱਸ ਦੇਈਏ ਕਿ ਪਾਲੀ ਹਿੱਲ (Pali Hill) ਦਾ ਇਲਾਕਾ ਮੁੰਬਈ ਦੇ ਮਸ਼ਹੂਰ ਇਲਾਕਿਆਂ ਵਿਚੋਂ ਇਕ ਹੈ। ਇਹ ਇਲਾਕਾ ਸਾਲ 2023 ਦੇ ਸਮੇਂ ਤੋਂ ਸੁਰਖੀਆਂ ਵਿਚ ਹੈ। ਬਹੁਤ ਸਾਰੇ ਬਾਲੀਵੁਡ ਅਦਾਕਾਰਾ ਨੇ ਇਸ ਇਲਾਕੇ ਵਿਚ ਪ੍ਰਾਪਟੀ ਖਰੀਦੀ ਹੈ। ਅਦਾਕਾਰ ਆਮਿਰ ਖਾਨ ਅਤੇ ਜਾਨਵੀ ਕਪੂਰ ਸਮੇਤਕਈ ਫ਼ਿਲਮੀ ਅਦਾਕਾਰਾਂ ਦੇ ਇਥੇ ਘਰ ਹਨ। ਹੁਣ ਕੇਐਲ ਰਾਹੁਲ ਅਤੇ ਅਥੀਆ ਸ਼ੈੱਟੀ ਵੀ ਇਸ ਇਲਾਕੇ ਵਿਚ ਘਰ ਦੇ ਮਾਲਿਕ ਬਣ ਗਏ ਹਨ। ਇਸ ਇਲਾਕੇ ਵਿਚ ਕੇਐਲ ਰਾਹੁਲ ਅਤੇ ਅਥੀਆ ਸ਼ੈੱਟੀ ਦੁਆਰਾ ਖਰੀਦੇ ਗਏ ਘਰ ਦੀ ਕੀਮਤ 20 ਕਰੋੜ ਰੁਪਏ ਦੱਸੀ ਜਾ ਰਹੀ ਹੈ।