ਫਰੀਦਕੋਟ(ਵਿਪਨ ਕੁਮਾਰ ਮਿਤੱਲ) :- ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਅੰਤਰ ਰਾਸ਼ਟਰੀ ਦਵਿਆਂਗ ਦਿਵਸ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਮਨਾਇਆ ਗਿਆ।ਇਸ ਦੌਰਾਨ ਸੁਸਾਇਟੀ ਮੈਂਬਰਾਂ ਨੇ ਫਰੀਦਕੋਟ ਸ਼ਹਿਰ ਅੰਦਰ ਵੱਖ ਵੱਖ ਗਰੁੱਪਾਂ ਵਿੱਚ ਸ਼ਹਿਰ ਦੇ ਕੋਨੇ ਕੋਨੇ ਤੱਕ ਅੰਗਹੀਣਾਂ ਤੱਕ ਪਹੁੰਚ ਕਰਕੇ ਠੰਡ ਤੋਂ ਬਚਣ ਲਈ ਉਹਨਾ ਨੂੰ ਕੰਬਲ ਵੰਡੇ ਇਸ ਦੌਰਾਨ ਇਹ ਕਾਰਜ ਕਰਦਿਆਂ ਵੇਖ ਕੇ ਮਾਰਕੀਟ ਕਮੇਟੀ ਫਰੀਦਕੋਟ ਦੇ ਚੇਅਰਮੈਨ ਸ ਅਮਨਦੀਪ ਸਿੰਘ ਅਤੇ ਐਡਵੋਕੇਟ ਮਹੀਪ ਇੰਦਰ ਸਿੰਘ ਸੇਖੋਂ ਨੇ ਸੁਸਾਇਟੀ ਵੱਲੋਂ ਅੰਗਹੀਣਾਂ ਦੀ ਕੀਤੀ ਜਾ ਰਹੀ ਸਹਾਇਤਾ ਲਈ ਸੁਸਾਇਟੀ ਮੈਂਬਰਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਅੰਗਹੀਣ ਲੋਕ ਸਾਡੇ ਸਮਾਜ ਦਾ ਅਨਿਖੜਵਾਂ ਅੰਗ ਹਨ ਅਤੇ ਸਾਨੂੰ ਇਹਨਾ ਦੀ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ।ਉਹਨਾ ਨੇ ਅੰਗਹੀਣਾਂ ਨੂੰ ਅੱਜ ਕੌਮਾਂਤਰੀ ਫਿਵਿਆਂਗ ਦਿਵਸ ਤੇ ਵਧਾਈ ਦਿੱਤੀ। ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਦੱਸਿਆ ਕੇ ਸੁਸਾਇਟੀ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ ਵਿਅਕਤੀਆਂ ਲਈ ਸਮੇ ਸਮੇਂ ਤੇ ਸਹਾਇਤਾ ਕੀਤੀ ਜਾਂਦੀ ਹੈ ਅਤੇ ਅੱਜ ਕੌਮਾਂਤਰੀ ਦੇਵੀਆਂਗ ਦਿਵਸ ਤੇ ਸੁਸਾਇਟੀ ਵੱਲੋਂ ਇਹਨਾ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਉਹਨਾ ਦੇ ਕੋਲੇ ਜਾ ਕੇ ਉਹਨਾ ਨੂੰ ਗਰਮ ਕੰਬਲ ਵੰਡੇ।ਇਸ ਮੌਕੇ ਤੇ ਸੀ ਕਰਨ ਵਾਲਿਆਂ ਵਿੱਚ ਜੀਤ ਸਿੰਘ ਸਿੱਧੂ, ਕਮਲ ਕੁਮਾਰ ਬੱਸੀ ,ਰਜਵੰਤ ਸਿੰਘ,ਸਤਨਾਮ ਸਿੰਘ ਬਤਰਾ,ਸੂਰਜ ਪ੍ਰਕਾਸ਼, ਕਮਲ ਸਚਦੇਵਾ ,ਸੁੱਖਾ ਸਿੰਘ ਅਤੇ ਪਰਮਜੀਤ ਸ਼ਾਮਿਲ ਸਨ।