Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਮੀਡੀਆ ਦੇ ਨਾਲ ਨਾਲ ਸਮਾਜਿਕ ਕੰਮ ਕਰ ਰਹੀ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਨੂੰ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਅੱਜ ਇਥੇ 2.50 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਗਈ। ਹਲਕਾ ਸ੍ਰੀ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਅਖਤਿਆਰੀ ਫੰਡ ਵਿੱਚੋਂ ਗ੍ਰਾਂਟ ਪ੍ਰਦਾਨ ਕਰਦੇ ਹੋਏ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਇਹ ਗਰਾਂਟ ਕਲੱਬ ਦੀ ਭਲਾਈ ਵਾਸਤੇ ਦਿੱਤੀ ਗਈ ਹੈ। ਓਹਨਾ ਕਿਹਾ ਕਿ ਪ੍ਰੈੱਸ ਲੋਕਤੰਤਰ ਚੌਥਾ ਥੰਮ ਹੈ। ਪੱਤਰਕਾਰ ਹਮੇਸ਼ਾ ਲੋਕਾਂ ਦੀਆਂ ਮੁਸ਼ਕਿਲਾਂ ਸਰਕਾਰ ਸਾਹਮਣੇ ਰੱਖ ਓਹਨਾ ਦਾ ਹੱਲ ਕਰਵਾਉਂਦੇ ਹਨ। ਜ਼ੀਰਾ ਨੇ ਕਿਹਾ ਪੱਤਰਕਾਰਾਂ ਨੂੰ ਕਈ ਵਾਰ ਵੱਡੀਆਂ ਵੱਡੀਆਂ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਬਾਵਜ਼ੂਦ ਇਸ ਦੇ ਓਹ ਹਮੇਸ਼ਾ ਆਪਣੇ ਕਰਤੱਵਾਂ ਦੀ ਪਾਲਣਾ ਕਰਦੇ ਆਏ ਹਨ। ਗਰਾਂਟ ਮਿਲਣ ਉਪਰੰਤ ਸਤਲੁਜ ਪ੍ਰੈੱਸ ਕਲੱਬ ਦੇ ਮੈਂਬਰਾਂ ਵੱਲੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਐੱਮ ਪੀ ਜਸਬੀਰ ਸਿੰਘ ਡਿੰਪਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਫ਼ਿਰੋਜ਼ਪੁਰ ਦਿਹਾਤੀ ਤੋਂ ਆਸ਼ੂ ਬਾਂਗੜ, ਸੁਖਵਿੰਦਰ ਸਿੰਘ ਅਟਾਰੀ, ਪਰਮਿੰਦਰ ਸਿੰਘ ਜਰਨਲ ਸੈਕਟਰੀ ਯੂਥ ਕਾਂਗਰਸ, ਬਾਬਾ ਕਰਨੈਲ ਸਿੰਘ, ਵਿਰਸਾ ਸਿੰਘ ਪ੍ਰਧਾਨ ਬਹਿ ਗੁੱਜਰ, ਵਿਰਸਾ ਸਿੰਘ ਸਰਪੰਚ, ਬਲੀ ਸਿੰਘ ਓਸਮਾਨ ਵਾਲਾ, ਸਤਨਾਮ ਸਿੰਘ ਨਵਾਂ ਪੁਰਬਾ, ਸਤਨਾਮ ਸਿੰਘ ਕੌਂਸਲਰ, ਬੋਹੜ ਸਿੰਘ ਬੀਕਾਨੇਰੀਆ ਕੌਂਸਲਰ, ਨਵਜੋਤ ਸਿੰਘ ਪਿੰਕੀ ਕੌਂਸਲਰ, ਯਕੂਬ ਭੱਟੀ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਗੁਰਪ੍ਰੀਤ ਸਿੰਘ ਪੀ,ਏ, ਆਦਿ ਹਾਜ਼ਰ ਸਨ
Post Views: 2,135
Related