ਸ੍ਰੀਨਗਰ : ਜੰਮੂ-ਕਸ਼ਮੀਰ ( jammu kashmir) ਦੇ ਰਾਜੌਰੀ (rajouri) ਤੋਂ ਜ਼ਮੀਨ ਖਿਸਕਣ ਦੀ ਘਟਨਾ ਸਾਹਮਣੇ ਆਈ ਹੈ। ਇਧਰ ਜ਼ਿਲ੍ਹੇ ਦੇ ਨਗਰੋਟਾ ਇਲਾਕੇ ਵਿੱਚ ਢਿੱਗਾਂ ਡਿੱਗਣ ਕਾਰਨ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ। ਲਗਾਤਾਰ ਬਰਸਾਤ ਕਾਰਨ ਮਿੱਟੀ ਅਤੇ ਮਲਬਾ ਟੁੱਟ ਕੇ ਸੜਕ ’ਤੇ ਡਿੱਗ ਪਿਆ। ਜਿਸ ਕਾਰਨ ਦੋਵਾਂ ਪਾਸਿਆਂ ਤੋਂ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਹਾਲਾਂਕਿ ਇਸ ਜ਼ਮੀਨ ਖਿਸਕਣ ਨਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

    ਪੀਟੀਆਈ ਵੱਲੋਂ ਜਾਰੀ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਸੜਕ ਕਿਨਾਰੇ ਮਲਬਾ ਪਿਆ ਹੈ। ਸੜਕ ‘ਤੇ ਵਾਹਨ ਰੁਕੇ ਨਜ਼ਰ ਆ ਰਹੇ ਹਨ। ਰੋਡ ’ਤੇ ਲੰਮਾ ਜਾਮ ਲੱਗਾ ਹੋਇਆ ਹੈ। ਸਮੇਂ-ਸਮੇਂ ‘ਤੇ ਮੀਂਹ ਪੈਂਦਾ ਵੀ ਨਜ਼ਰ ਆ ਰਿਹਾ ਹੈ।

    ਮੌਕੇ ‘ਤੇ ਬਾਰਡਰ ਰੋਡਜ਼ ਆਰਗੇਨਾਈਜੇਸ਼ਨ (BRO) ਦੀ ਟੀਮ ਸੜਕ ਤੋਂ ਮਲਬਾ ਹਟਾਉਣ ‘ਚ ਜੁਟੀ ਹੋਈ ਹੈ। ਟੀਮ ਨੂੰ ਰਾਜੌਰੀ ਦੇ ਕੋਟਰਾਂਕਾ ਬੁਢਲ ਰੋਡ ‘ਤੇ ਮਲਬਾ ਅਤੇ ਚਿੱਕੜ ਸਾਫ਼ ਕਰਨ ‘ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਮਲਬਾ ਕਦੋਂ ਹਟਾਇਆ ਜਾਵੇਗਾ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਰੁਕ-ਰੁਕ ਕੇ ਪੈ ਰਹੀ ਬਰਸਾਤ ਵੀ ਸਮੱਸਿਆ ਵਧਾ ਰਹੀ ਹੈ।

    ਐਸਡੀਆਰਐਫ ਟੀਮ ਦੇ ਇੰਚਾਰਜ ਐਮਐਨ ਕਮਲਕ ਨੇ ਦੱਸਿਆ:- 

    ਟੀਮ ਸਵੇਰੇ 7 ਵਜੇ ਤੋਂ ਕੰਮ ਕਰ ਰਹੀ ਹੈ। ਜ਼ਮੀਨ ਖਿਸਕਣ ਦੀ ਘਟਨਾ ਰਾਤ ਨੂੰ ਵਾਪਰੀ। ਅਸੀਂ ਆਸ-ਪਾਸ ਦੇ ਲੋਕਾਂ ਨੂੰ ਖਾਲੀ ਕਰਨ ਲਈ ਸੂਚਿਤ ਕਰ ਦਿੱਤਾ ਹੈ। ਅਸੀਂ ਨਿਕਾਸੀ ਲਈ ਸਿਵਲ ਜੇਸੀਬੀ ਦੀ ਵਰਤੋਂ ਕਰ ਰਹੇ ਹਾਂ। ਫਿਲਹਾਲ ਸੜਕ ‘ਤੇ ਆਵਾਜਾਈ ਬੰਦ ਹੈ।