ਜਲੰਧਰ-ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ਨਿਰੰਤਰ 35 ਸਾਲ ਨਿੱਠ ਕੇ ਸੇਵਾ ਨਿਭਾਉਣ ਵਾਲੇ ਸੇਵਾਦਾਰ ਭਾਈ ਹਰਜਿੰਦਰ ਸਿੰਘ ਜੋ ਕਿ ਪਿਛਲੇ ਦਿਨੀਂ ਆਪਣੇ ਸਵਾਸਾਂ ਦੀ ਪੂੰਜੀ ਸਮਾਪਤ ਕਰਕੇ ਨਿੱਜ ਘਰ ਵਾਪਸ ਪਰਤ ਗਏ ਸਨ, ਉਨ੍ਹਾਂ ਦੀ ਯਾਦ ਵਿੱਚ ਕੀਰਤਨ ਅਤੇ ਅੰਤਿਮ ਅਰਦਾਸ ਦੇ ਦੀਵਾਨ ਸਜਾਏ ਗਏ। ਭਾਈ ਹਰਜਿੰਦਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਰਖੇ ਗਏ ਸਹਿਜ ਪਾਠ ਦੀ ਸੰਪੂਰਨਤਾ ਉਪਰੰਤ ਦਰਬਾਰ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ। ਜਿਸ ਵਿੱਚ ਹਜ਼ੂਰੀ ਰਾਗੀ ਭਾਈ ਸ਼ੀਤਲ ਸਿੰਘ ਅਤੇ ਭਾਈ ਗੁਰਤੇਜ ਸਿੰਘ ਤੋਂ ਇਲਾਵਾ ਭਾਈ ਤਜਿੰਦਰ ਸਿੰਘ ਪਾਰਸ ਅਤੇ ਭਾਈ ਬ੍ਰਹਮਜੋਤ ਸਿੰਘ ਦੇ ਜੱਥਿਆਂ ਨੇ ਵੈਰਾਗਮਈ ਕੀਰਤਨ ਦੁਆਰਾ ਹਾਜ਼ਰੀ ਲਗਵਾਈ। ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਦਾ ਇਕੱਠ ਦਰਸਾਉਂਦਾ ਸੀ ਕਿ ਉਹ ਜਲੰਧਰ ਸ਼ਹਿਰ ਦੀ ਸਮੂਹ ਸੰਗਤ ਵਿਚ ਹਰਮਨ ਪਿਆਰਾ ਹੋਣ ਦੇ ਨਾਲ ਨਾਲ ਸੰਗਤ ਦੇ ਪਿਆਰ ਅਤੇ ਸਤਿਕਾਰ ਦਾ ਨਿੱਘ ਵੀ ਮਾਣਦਾ ਰਿਹਾ ਸੀ। ਅਰਦਾਸ ਉਪਰੰਤ ਸ੍ਰ ਬੇਅੰਤ ਸਿੰਘ ਸਰਹੱਦੀ ਜੀ ਨੇ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕਰਦਿਆਂ ਕਿਹਾ ਕਿ ਲਗਾਤਾਰ 35 ਸਾਲ ਨਿੱਠ ਕੇ ਸੇਵਾ ਨਿਭਾਉਣੀ ਕੋਈ ਸੌਖੀ ਗੱਲ ਨਹੀਂ ਪਰ ਜੇ ਗੁਰੂ ਤੇ ਭਰੋਸਾ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ। ਭਾਈ ਹਰਜਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਡਿਊਟੀ ਨੂੰ ਗੁਰੂ ਦੀ ਸੇਵਾ ਜਾਣ ਕੇ ਅਤੇ ਗੁਰੂ ਦਾ ਚਾਕਰ ਬਣ ਕੇ ਨਿਭਾਉਂਦੇ ਹੋਏ ਗੁਰੂ ਚਰਨਾਂ ਵਿਚ ਲੀਨ ਹੋ ਗਏ। ਪ੍ਰਸਿੱਧ ਸਮਾਜ ਸੇਵਕ ਅਤੇ ਗੁਰਦੁਆਰਾ ਸਾਹਿਬ ਦੇ ਸਰਪ੍ਰਸਤ ਸ੍ਰ ਜਸਵਿੰਦਰ ਸਿੰਘ ਮੱਕੜ ਨੇ ਸ਼ਰਧਾਂਜਲੀ ਦਿੰਦਿਆਂ ਆਪਣੇ ਵੀਚਾਰ ਸੰਗਤਾਂ ਨਾਲ ਸਾਂਝੇ ਕੀਤੇ। ਸ੍ਰ ਮੱਕੜ ਨੇ ਕਿਹਾ ਕਿ ਅੱਜ ਕੌਮ ਨੂੰ ਲੋੜ ਹੈ ਭਾਈ ਹਰਜਿੰਦਰ ਸਿੰਘ ਵਰਗੇ ਸੇਵਾਦਾਰਾਂ ਦੀ, ਜੋ ਪੂਰੀ ਲਗਨ ਅਤੇ ਮਿਹਨਤ ਨਾਲ ਗੁਰੂ ਘਰ ਦੀ ਸੇਵਾ ਨਿਭਾਉਂਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਹਿਰਦਿਆਂ ਵਿਚ ਹਮੇਸ਼ਾ ਉਹ ਫੁੱਲਾਂ ਦੀ ਖੁਸ਼ਬੂ ਵਾਂਗ ਮਹਿਕਦਾ ਰਹੇਗਾ। ਗੁਰੂ ਘਰ ਵਲੋਂ ਉਨ੍ਹਾਂ ਦੇ ਬੇਟੇ ਭਾਈ ਗੁਰਪ੍ਰੀਤ ਸਿੰਘ ਨੂੰ ਸਿਰੋਪਾਓ ਦੀ ਬਖਸ਼ਿਸ਼ ਨਾਲ ਨਿਵਾਜਿਆ ਗਿਆ। ਵੱਡੀ ਗਿਣਤੀ ਵਿਚ ਹਾਜ਼ਰ ਸੰਗਤਾਂ ਵਿਚ ਸਰਹੱਦੀ ਜੀ ਅਤੇ ਸ੍ਰ ਮੱਕੜ ਜੀ ਤੋਂ ਇਲਾਵਾ ਹਸਪਤਾਲ ਕਮੇਟੀ ਦੇ ਚੇਅਰਮੈਨ ਸ੍ਰ ਸੁਰਜੀਤ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਕੁਲਵੰਤਬੀਰ ਸਿੰਘ ਕਾਲੜਾ, ਅਮਰੀਕ ਸਿੰਘ, ਸਤਿੰਦਰਪਾਲ ਸਿੰਘ ਛਾਬੜਾ, ਚਰਨਜੀਤ ਸਿੰਘ ਸਰਾਫ, ਬਲਵਿੰਦਰ ਸਿੰਘ ਹੇਅਰ, ਜਨਰਲ ਸਕੱਤਰ ਗੁਰਮੀਤ ਸਿੰਘ, ਇੰਦਰਪਾਲ ਸਿੰਘ ਸਕੱਤਰ, ਜਗਜੀਤ ਸਿੰਘ ਖਜਾਨਚੀ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ, ਹਰਬੰਸ ਸਿੰਘ ਫੋਨ ਵਿਭਾਗ, ਸਤਪਾਲ ਸਿੰਘ ਅਲਗ, ਬਿਸ਼ਨ ਸਿੰਘ, ਜਸਬੀਰ ਸਿੰਘ ਸੇਠੀ, ਸੇਵਾ ਸਿੰਘ ਭਾਟੀਆ, ਅੰਮ੍ਰਿਤਪਾਲ ਸਿੰਘ ਸੁਪ੍ਰਿੰਟੈਂਡੈਂਟ ਤੋਂ ਇਲਾਵਾ ਇਸਤਰੀ ਸਤਿਸੰਗ ਸਭਾ ਦੀਆਂ ਸਮੂਹ ਮੈਂਬਰਾਨ ਬੀਬੀਆਂ ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ। ਸਮਾਪਤੀ ਉਪਰੰਤ ਸਮੂਹ ਸੰਗਤ ਨੇ ਪੰਗਤ ਵਿਚ ਬੈਠ ਕੇ ਗੁਰੂ ਕਾ ਲੰਗਰ ਛੱਕਿਆ।

    FINANCE COMPANY ਨੂੰ ਕੰਮ ਕਰਨਲਈ ਲੜਕੇ / ਲੜਕੀ ਦੀ ਜਰੂਰਤ ਹੈ | *

    QUALIFICATION – MATRIC / +2
    FEMALE PROFILE (OFFICE WORK+ CALLING)
    MALE PROFILE (COLLECTION)
    M:9888000373