ਫਰੀਦਕੋਟ, 29 ਦਸੰਬਰ (ਵਿਪਨ ਕੁਮਾਰ ਮਿਤੱਲ, ਪ੍ਰਬੋਧ ਸ਼ਰਮਾ):– ਬਾਬਾ ਸ੍ਰੀ ਚੰਦ ਸੇਵਾ ਸੋਸਾਇਟੀ ਦੇ ਸੀਨੀਅਰ ਮੈਂਬਰ ਅਤੇ ਕੈਸ਼ੀਅਰ ਦਾ ਕੰਮ ਕਰਨ ਵਾਲੇ ਪੁਨੀਤ ਗਰਗ ਜੀ ਦੀ ਬਿਤੀ ਦਿਨੀਂ ਬੇਵਕਤ ਮੌਤ ਹੋ ਗਈ ਸੀ ਉਹਨਾਂ ਦੇ ਅੰਤਿਮ ਅਰਦਾਸ ਦੇ ਮੌਕੇ ਬਾਬਾ ਸ਼੍ਰੀ ਚੰਦ ਸੇਵਾ ਸੋਸਾਇਟੀ ਵੱਲੋਂ ਪੌਦਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪ੍ਰਧਾਨ ਰਜਿੰਦਰ ਦਾਸ ਰਿੰਕੂ ਸਮਾਧਾਂ ਵਾਲੇ, ਸਲਾਹਕਾਰ ਰਕੇਸ਼ ਗਰਗ, ਸੀਨੀਅਰ ਮੀਤ ਪ੍ਰਧਾਨ ਮਦਨ ਗੋਪਾਲ, ਕੁਲਵਿੰਦਰ ਗੋਰਾ, ਜਗਮੀਤ ਸਿੰਘ, ਕਾਕਾ ਵਰਮਾ, ਹਨੀ ਧਾਲੀਵਾਲ, ਸਚਨ ਸੇਠੀ, ਬੰਟੀ ਸੂਰਿਆਵੰਸੀ, ਸੁਖਜੀਵ ਕੌਰ ਰੋਮਾਣਾ, ਬੱਬੂ ਬਰਾੜ ਪ੍ਰਧਾਨ ਕਾਂਗਰਸ ਪਾਰਟੀ, ਗੌਰਵ ਕੱਕੜ, ਵਿਜੇ ਛਾਬੜਾ, ਰਿਸ਼ੂ ਗੁਪਤਾ, ਡਾਕਟਰ ਬਿਮਲ ਗਰਗ, ਡਾਕਟਰ ਦੀਪਕ ਗੋਇਲ, ਵੀਨੂ ਗੋਇਲ, ਕਲਭੂਸ਼ਣ ਬਾਂਸਲ, ਦਲਬੀਰ ਸਿੰਘ, ਬਿੱਟੂ ਪੱਖੀ ਕਲਾਂ, ਦੀਪੂ ਸਿੰਗਲਾ, ਪ੍ਰੇਮ ਗੇਰਾ, ਗੁਰਸੇਵਕ ਸਿੰਘ, ਅਸ਼ੋਕ ਕੁਮਾਰ, ਨਿੰਦਾ ਪ੍ਰਧਾਨ ਨਗਰ ਕੌਂਸਲ ਤੋਂ ਇਲਾਵਾ ਪਰਿਵਾਰਿਕ ਮੈਂਬਰ ਪ੍ਰਵੀਨ ਗਰਗ, ਗੁਲਸ਼ਨ ਕੁਮਾਰ ਗਰਗ ਅਤੇ ਨਵੀਨ ਕੁਮਾਰ, ਵਿਪਨ ਮਿਤੱਲ(ਜਿਲਾ. ਪ੍ਰਧਾਨ ਸਵੱਛ ਭਾਰਤ ਅਭਿਆਨ (ਭਾਜਪਾ) ਫਰੀਦਕੋਟ ਅਤੇ ਭਾਰਤੀ ਜਨਤਾ ਪਾਰਟੀ ਗਊ ਰਕਸ਼ਾ ਪ੍ਰਕੋਸ਼ਟ ਪੰਜਾਬ ਕਾਰਜਕਾਰਣੀ ਮੈਂਬਰ ਪ੍ਰਬੋਧ ਕੁਮਾਰ ਸ਼ਰਮਾ ਹਾਜਰ ਸਨ। ਇਸ ਮੌਕੇ ਸੁਸਾਇਟੀ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।