ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰਮਾਇੰਡ ਅਤੇ ਫਿਲਹਾਲ ਬੌਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਧਮਕੀਆਂ ਦੇਣ ਵਾਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਇਕ ਵਾਰ ਫੇਰ ਖਬਰਾਂ ਵਿਚ ਹੈ। ਗੁਜਰਾਤ ਦੀ ਜੇਲ੍ਹ ਵਿਚ ਬੰਦ ਲਾਰੈਂਸ ਬਿਸ਼ਨੋਈ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਆਪਣੇ ਗੁਰਗੇ ਨਾਲ ਫੋਨ ਉਤੇ ਵੀਡੀਓ ਕਾਲ ਕਰਦਾ ਦੇਖਿਆ ਜਾ ਸਕਦਾ ਹੈ।ਲਾਰੈਂਸ ਬਿਸ਼ਨੋਈ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੂੰ ਈਦ ‘ਤੇ ਗੁਜਰਾਤ ਜੇਲ੍ਹ ਤੋਂ ਸ਼ੁਭਕਾਮਨਾਵਾਂ ਦਿੱਤੀਆਂ। ਲਾਰੈਂਸ ਉਸ ਨੂੰ ਪੁੱਛਦਾ ਹੈ ਕਿ ਈਦ ਮਨਾ ਲਈ ? ਤਾਂ ਉਹ ਕਹਿੰਦਾ ਹੈ ਦੁਬਈ ਵਿਚ ਅੱਜ ਹੈ ਅਤੇ ਪਾਕਿਸਤਾਨ ਵਿਚ ਕੱਲ੍ਹ ਮਨਾਈ ਜਾਵੇਗੀ।

    X ‘ਤੇ ਵੀਡੀਓ ਨੂੰ ਸਾਂਝਾ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਲਿਖਿਆ

    ਇਸ ਤੋਂ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ।
    🛑 ਹਾਲ ਹੀ ਵਿੱਚ, ਬਿਸ਼ਨੋਈ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੂੰ ਈਦ ‘ਤੇ ਗੁਜਰਾਤ ਜੇਲ੍ਹ ਤੋਂ ਸ਼ੁਭਕਾਮਨਾਵਾਂ ਦਿੱਤੀਆਂ, ਸਲਾਖਾਂ ਪਿੱਛੇ ਖੁੱਲ੍ਹ ਕੇ ਕੰਮ ਕਰਨ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ।
    👉 ਪੰਜਾਬ ਜੇਲ ਤੋਂ ਲਾਈਵ ਇੰਟਰਵਿਊ ਦੇਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਨੇ ਜਾਂਚ ਲਈ SIT ਬਣਾਈ, ਪਰ ਜਾਂਚ ਦੇ ਨਤੀਜੇ ਸਾਹਮਣੇ ਨਹੀਂ ਆਏ।
    👉 ਉਸਦਾ ਗੈਂਗ ਸਲਮਾਨ ਖਾਨ ਨੂੰ ਧਮਕੀਆਂ ਦੇ ਰਿਹਾ ਹੈ, ਖਾਨ ਦੇ ਘਰ ‘ਤੇ ਕਈ ਹਮਲੇ ਕੀਤੇ ਜਾ ਰਹੇ ਹਨ।
    🚩 ਅਜਿਹੀਆਂ ਗਤੀਵਿਧੀਆਂ ਜਨਤਕ ਸੁਰੱਖਿਆ ਲਈ ਮਹੱਤਵਪੂਰਨ ਖਤਰੇ ਪੈਦਾ ਕਰਦੀਆਂ ਹਨ ਜਦੋਂ ਗੈਂਗਸਟਰ ਜੇਲ ਵਿੱਚ ਰਹਿੰਦਿਆਂ ਵੀ ਸੰਜਮ ਤੋਂ ਬਿਨਾਂ ਕੰਮ ਕਰ ਸਕਦੇ ਹਨ।