ਫਗਵਾੜਾ(ਨਰੇਸ਼ ਪੱਸੀ):-ਡੇਰਾ ਸੰਤ ਗੋਬਿੰਦ ਦਾਸ ਗੋਬਿਦਪੁਰਾ ਦੇ ਗੱਦੀ ਨਸ਼ੀਨ 108 ਸੰਤ ਬਾਬਾ ਦੇਸਰਾਜ ਦਾ ਜਨਮ ਦਿਨ ਸੰਗਤਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੋਮਣੀ ਅਕਾਲੀ ਦਲ (ਬ) ਦੇ ਸ਼ਹਿਰੀ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਆਪਣੇ ਸਾਥੀਆਂ ਸਮੇਤ ਡੇਰੇ ਪਹੁੰਚੇ ਅਤੇ ਸੰਤ ਬਾਬਾ ਦੇਸਰਾਜ ਜੀ ਨੂੰ ਜਨਮ ਦਿਨ ਦੀਆਂ ਸ਼ੁੱਭ ਇੱਛਾਵਾਂ ਦਿੰਦੇ ਹੋਏ ਉਹਨਾਂ ਦਾ ਅਸ਼ੀਰਵਾਦ ਲਿਆ। ਸੰਗਤਾਂ ਨੇ ਸੰਤਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਕੱਟਿਆ ਅਤੇ ਸੰਤ ਦੇਸਰਾਜ ਜੀ ਅਤੇ ਹਾਜਰੀਨ ਦਾ ਮੂੰਹ ਮਿੱਠਾ ਕਰਵਾਇਆ। ਸ. ਰਣਜੀਤ ਸਿੰਘ ਖੁਰਾਣਾ ਨੇ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਸੰਤਾਂ ਨੂੰ ਪ੍ਰਮਾਤਮਾ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ ਤਾ ਜੋ ਉਹ ਸੰਗਤਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਇਲਾਕੇ ਦੀ ਸੇਵਾ ਕਰਦੇ ਰਹਿਣ। ਇਸ ਮੋਕੇ ਜਥੇਦਾਰ ਸਰੂਪ ਸਿੰਘ ਖਲਵਾੜਾ, ਸਰਬਜੀਤ ਕੋਰ ਸਾਬਕਾ ਕੋਂਸਲਰ, ਹਰਬੰਸ ਲਾਲ ਸਾਬਕਾ ਸਰਪੰਚ, ਬਲਵੀਰ ਬਿੱਟੂ, ਕੁਲਵਿੰਦਰ ਕਿੰਦਾ, ਜਸਵਿੰਦਰ ਸਿੰਘ ਭਗਤਪੁਰਾ, ਸ੍ਰੀ ਰਾਮਪਾਲ, ਬਿੱਲਾ ਸੰਧੂ, ਬਾਉ ਦੇਸ ਰਾਜ ਆਦਿ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਅਤੇ ਸੰਗਤਾਂ ਹਾਜਰ ਸਨ।