ਫਰੀਦਕੋਟ, 16 ਅਕਤੂਬਰ ਬੀਤਾ ਦਿਨ (ਵਿਪਨ ਕੁਮਾਰ ਮਿੱਤਲ)
ਸਥਾਨਕ ਓਲਡ ਕੈਂਟ ਰੋਡ ਸਥਿਤ ਬਾਬਾ ਦੀਪ ਸਿੰਘ ਨਗਰ ਨਿਵਾਸੀ ਥਾਣਾ ਸਿੰਘ ਅਤੇ ਅਮਰਜੀਤ ਕੌਰ ਦੇ ਹੋਣਹਾਰ ਸਪੁੱਤਰ ਇੰਦਰਜੀਤ ਤੇਜੀ ਨੇ ਪੀ.ਸੀ.ਐੱਸ. (ਜੁਡੀਸ਼ੀਅਲ) ਦੀ ਇਸ ਸਾਲ ਦੀ ਪ੍ਰੀਖਿਆ ਪਾਸ ਕੀਤੀ ਹੈ। ਅਜਿਹਾ ਕਰਕੇ ਉਸ ਦੀ ਚੋਣ ਬਤੌਰ ਜੱਜ ਹੋ ਗਈ ਹੈ। ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉਚ ਪੱਧਰੀ ਵਫ਼ਦ ਨੇ ਨਵ ਨਿਯੁਕਤ ਜੱਜ ਸ੍ਰ. ਤੇਜੀ ਦੇ ਗ੍ਰਹਿ ਵਿਖੇ ਜਾ ਕੇ ਮੁਲਾਕਾਤ ਕੀਤੀ। ਵਫ਼ਦ ਵਿੱਚ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਵਫ਼ਦ ਵਿੱਚ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਤੋਂ ਇਲਾਵਾ ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ, ਕ੍ਰਿਸ਼ਨ ਲਾਲ ਆਰ.ਏ., ਸੁਨੀਲ ਕੁਮਾਰ, ਇੰਜ. ਕੁਨਾਲ ਢੋਸੀਵਾਲ, ਜੀਤ ਸਿੰਘ ਸੰਧੂ, ਪਿਆਰਾ ਸਿੰਘ ਠਾਣੇਦਾਰ ਅਤੇ ਨਰਿੰਦਰ ਕਾਕਾ ਆਦਿ ਸ਼ਾਮਿਲ ਸਨ। ਮੁਲਾਕਾਤ ਦੌਰਾਨ ਸ੍ਰ. ਤੇਜੀ ਦੇ ਮਾਤਾ ਪਿਤਾ ਤੋਂ ਇਲਾਵਾ ਨਾਨੀ ਬਸੰਤ ਕੌਰ, ਸਤਵੀਰ ਸਿੰਘ, ਬਿੱਕਰ ਸਿੰਘ, ਕਾਲਾ ਸਿੰਘ, ਸ਼ੇਰ ਸਿੰਘ, ਸ਼ਬਦਪ੍ਰੀਤ ਸਿੰਘ, ਬਲਦੇਵ ਸਿੰਘ ਇੰਸਪੈਕਟਰ ਅਤੇ ਚੇਤ ਸਿੰਘ ਆਦਿ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਮੌਜੂਦ ਸਨ। ਚੇਅਰਮੈਨ ਢੋਸੀਵਾਲ ਸਮੇਤ ਸਮੂਹ ਆਗੂਆਂ ਨੇ ਇੰਦਰਜੀਤ ਤੇਜੀ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ। ਟਰੱਸਟ ਦੀ ਚੀਫ਼ ਪੈਟਰਨ ਸੇਵਾ ਮੁਕਤ ਨਾਇਬ ਤਹਿਸੀਲਦਾਰ ਹੀਰਾਵਤੀ ਅਤੇ ਪੰਜਾਬ ਵਿੱਤ ਵਿਭਾਗ ਵਿੱਚੋਂ ਸੇਵਾ ਮੁਕਤ ਜੁਆਇੰਟ ਕੰਟਰੋਲਰ ਓ.ਪੀ. ਚੌਧਰੀ ਨੇ ਟੈਲੀਫੋਨ ਰਾਹੀਂ ਸ੍ਰ. ਤੇਜੀ ਨੂੰ ਵਧਾਈ ਦਿਤੀ। ਟਰੱਸਟ ਵੱਲੋਂ ਨਵੇਂ ਬਣੇ ਜੱਜ ਸ੍ਰ. ਤੇਜੀ ਨੂੰ ਹਾਰ ਪਾ ਕੇ ਵਧਾਈ ਦਿਤੀ ਅਤੇ ਯਾਦਗਾਰੀ ਸਨਮਾਨ ਚਿੰਨ ਭੇਂਟ ਕੀਤਾ ਗਿਆ। ਜਿਕਰਯੋਗ ਹੈ ਕਿ ਤੇਜੀ ਪਰਿਵਾਰ ਵਿਚ ਪਹਿਲਾਂ ਵੀ ਅੱਧੀ ਦਰਜਨ ਦੇ ਕਰੀਬ ਮੈਂਬਰ ਹਾਈਕੋਰਟ ਅਤੇ ਸੈਸ਼ਨ ਕੋਰਟ ਦੇ ਜੱਜ ਰਹਿ ਚੁੱਕੇ ਹਨ। ਇੰਦਰਜੀਤ ਤੇਜੀ ਨੇ ਇਸੇ ਪਿਰਤ ਨੂੰ ਅੱਗੇ ਤੋਰਦੇ ਹੋਏ ਮਾਂ-ਬਾਪ ਦਾ ਨਾਂਅ ਰੋਸ਼ਨ ਕੀਤਾ ਹੈ। ਜੁਡੀਸ਼ਰੀ ਵਿਚ ਬਤੌਰ ਵਰੰਟ ਅਫਸਰ/ਬੈਲਿਫ ਸੇਵਾ ਮੁਕਤ ਹੋਏ ਇੰਦਰਜੀਤ ਤੇਜੀ ਦੇ ਪਿਤਾ ਥਾਣਾ ਸਿੰਘ ਨੇ ਟਰੱਸਟ ਆਗੂਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਦੀ ਕ੍ਰਿਪਾ ਅਤੇ ਮੇਰੇ ਪੁੱਤਰ ਦੀ ਮਿਹਨਤ ਨੇ ਹੀ ਉਸਨੂੰ ਇਸ ਅਹੁਦੇ ’ਤੇ ਪਹੁੰਚਾਇਆ ਹੈ।