ਖੰਨਾ ਵਿੱਚ ਵਿਆਹੁਤਾ ਪ੍ਰੇਮੀ ਜੋੜੇ ਨੇ ਨਹਿਰ ਵਿੱਚ ਛਾਲ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਇਨ੍ਹਾਂ ਦੀਆਂ ਲਾਸ਼ਾਂ ਦੋਰਾਹਾ ਨਹਿਰ ਵਿੱਚ ਬਰਾਮਦ ਹੋ ਗਈਆਂ ਹਨ। ਖੁਦਕੁਸ਼ੀ ਦੇ ਸਮੇਂ ਦੋਵਾਂ ਨੇ ਇੱਕ-ਦੂਜੇ ਨਾਲ ਹੱਥ ਬੰਨ੍ਹੇ ਹੋਏ ਸਨ।
ਦੋਵੇਂ ਕਈ ਦਿਨਾਂ ਤੋਂ ਲਾਪਤਾ ਸਨ। ਪਿੰਡ ਜਟਾਣਾ ਦੇ ਰਹਿਣ ਵਾਲਾ ਵਿਅਕਤੀ ਦੋ ਬੱਚਿਆਂ ਦਾ ਪਿਤਾ ਸੀ। ਉਹ ਨਿੱਜੀ ਕੰਪਨੀ ਦੀ ਬੱਸ ਚਲਾਉਂਦਾ ਸੀ। ਉਸ ਦੀ ਨਜ਼ਦੀਕ ਦੇ ਪਿੰਡ ਰੁਪਾਲੋਂ ਦੀ ਇੱਕ ਔਰਤ ਨਾਲ ਦੋਸਤੀ ਹੋ ਗਈ। ਔਰਤ ਵੀ ਵਿਆਹੁਤਾ ਸੀ ਪਰ ਉਹ ਆਪਣੇ ਮਾਪੇ ਘਰ ਰਹਿੰਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਸਬੰਧਾਂ ਦਾ ਪਤਾ ਇੱਕ-ਦੂਜੇ ਦੇ ਘਰ ਚੱਲ ਗਿਆ ਸੀ। ਇਸ ਗੱਲ ਨੂੰ ਲੈ ਕੇ ਕਲੇਸ਼ ਵੀ ਹੋਣ ਲੱਗਿਆ ਸੀ। ਇਸ ਕਾਰਨ ਦੋਵਾਂ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੂੰ ਨਹਿਰ ਦੇ ਨੇੜੇ ਦੇਖਿਆ ਗਿਆ ਸੀ।
ਪਹਿਲਾਂ ਰੁਮਾਲ ਨਾਲ ਇੱਕ-ਦੂਜੇ ਦੇ ਹੱਥ ਬੰਨ੍ਹੇ ਅਤੇ ਫਿਰ ਨਹਿਰ ਵਿੱਚ ਛਾਲ ਮਾਰ ਦਿੱਤੀ। ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਭਾਲ ਦੌਰਾਨ ਦੋਵਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ।ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਬਲਜੀਤ ਸਿੰਘ ਨੇ ਕਿਹਾ ਕਿ ਪ੍ਰੇਮ ਸਬੰਧਾਂ ਦਾ ਮਾਮਲਾ ਲੱਗਦਾ ਹੈ ਤੇ ਹੋਰ ਕੋਈ ਮਰਨ ਦਾ ਕਾਰਨ ਨਹੀਂ ਹੋ ਸਕਦਾ। ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ।