Skip to content
ਲੁਧਿਆਣਾ ਵਿੱਚ 20 ਫਰਵਰੀ ਨੂੰ ਰਾਤ 12 ਵਜੇ ਅੰਕੁਰ ਅਤੇ ਸ਼ੁਭਮ ਅਰੋੜਾ ਉਰਫ਼ ਮੋਟਾ ਗੈਂਗ ਇੱਕ-ਦੂਜੇ ਨਾਲ ਭਿੜ ਗਏ ਸਨ, ਪੁਲਿਸ ਨੇ ਇਸ ਮਾਮਲੇ ਵਿੱਚ ਯੂਪੀ ਦੇ ਸਹਾਰਨਪੁਰ ਤੋਂ 9 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸੇਫ਼ ਸਿਟੀ ਕੈਮਰੇ ਅਤੇ ਕਾਲ ਲੋਕੇਟ ਦੀ ਮਦਦ ਨਾਲ ਬਦਮਾਸ਼ਾਂ ਨੂੰ ਫੜ ਲਿਆ ਹੈ।
ਇਸ ਮਾਮਲੇ ‘ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਵੇਂ ਗੈਂਗ ਦੇ ਸ਼ੂਟਰ ਸਹਾਰਨਪੁਰ ਵਿੱਚ ਇੱਕ ਕਮਰੇ ਹੀ ਕਮਰੇ ਵਿਚ ਵਿੱਚ ਰਹਿ ਰਹੇ ਸਨ. ਪੁਲਿਸ ਨੇ ਜਦੋਂ ਦਬਿਸ਼ ਦਿੱਤੀ ਤਾਂ ਬਦਮਾਸ਼ਾਂ ਵਿਚ ਭਾਜੜਾਂ ਮਚ ਗਈ, ਪਰ ਪੁਲਿਸ ਨੇ ਬਿਲਡਿੰਗ ਦੇ ਚਾਰੇ ਪਾਸੇ ਘੇਰਾ ਪਾ ਕੇ ਉਨ੍ਹਾਂ ਨੂੰ ਫਿਲਮ ਅੰਦਾਜ਼ ਵਿੱਚ ਦਬੋਚਾ। ਇਸ ਮਾਮਲੇ ਵਿੱਚ ਹੁਣ ਤੱਕ 12 ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ, ਤਿੰਨ ਦੋਸ਼ੀਆਂ ਨੂੰ ਪਹਿਲਾਂ ਫੜਿਆ ਗਿਆ ਸੀ। ਅੱਠ ਤੋੰ ਨੌਂ ਲੋਕ ਹੋਰ ਫੜਨੇ ਬਾਕੀ ਹੈ।
21 ਫਰਵਰੀ ਨੂੰ ਗੁੰਡਾਗਰਦੀ ਦੀ CCTV ਵੀ ਸਾਹਮਣੇ ਆਈ ਸਨ। ਬਦਮਾਸ਼ ਇੱਕ-ਦੂਜੇ ‘ਤੇ ਗੋਲੀਆਂ ਚਲਾਉਣ ਦੇ ਨਾਲ ਹੀ ਬੋਤਲਾਂ ਤੇ ਇੱਟਾਂ ਵਰ੍ਹਾਉਂਦੇ ਨਜ਼ਰ ਆਏ ਸਨ। ਇਹ ਗੈਂਗਵਾਰ ਨਵਾਂ ਮੁਹੱਲਾ ਸੁਭਾਨੀ ਬਿਲਡਿੰਗ ਏਰੀਆਾ ਵਿੱਚ ਹੋਈ ਸੀ। ਗੈਂਗਵਾਰ ਦੌਰਾਨ ਗੈਂਗਸਟਰ ਸ਼ੁਭਮ ਮੋਟਾ ਦੇ ਪੱਟ ਵਿੱਚ ਗੋਲੀ ਲਈਗੀ ਸੀ ਤੇ ਸਾਥੀ ਨਦੀਮ ਵੀ ਗੋਲੀ ਲੱਗਣ ਤੋਂ ਜ਼ਖਮੀ ਹੋ ਗਿਆ ਸੀ।
ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਅਮਰਜੋਤ ਸਿੰਘ ਉਰਫ ਗੋਲਡੀ, ਕੁਲਪ੍ਰੀਤ ਸਿੰਘ ਉਰਫ ਰੂਬਲ, ਲਭੀ ਸਿੰਘ, ਗੁਰਕਮਲ ਸਿੰਘ ਈਲੂ, ਇਸਾਨਪ੍ਰੀਤ ਸਿੰਘ, ਮਨਿੰਦਰ ਸਿੰਘ, ਅੰਕੁਸ਼ ਕਨੌਜੀਆ, ਹੇਮੰਤ ਸਲੂਜਾ, ਸੌਰਵ ਕਪੂਰ, ਨਦੀਮ, ਅਕਬਰ ਅਲੀ ਅਤੇ ਸ਼ੁਭਮ ਅਰੋੜਾ ਉਰਫ ਵਜੋਂ ਹੋਈ ਹੈ।
ਸ਼ੁਭਮ ਅਰੋੜਾ ਖ਼ਿਲਾਫ਼ 17 ਕੇਸ ਦਰਜ ਹਨ। ਬਦਮਾਸ਼ਾਂ ਕੋਲੋਂ ਕੁੱਲ 3 ਰਿਵਾਲਵਰ, 1 ਪਿਸਤੌਲ, 12 ਕਾਰਤੂਸ, 32 ਬੋਰ, 3 ਖੋਲ ਕਾਰਤੂਸ ਅਤੇ 2 ਕਾਰਾਂ ਬਰਾਮਦ ਹੋਈਆਂ ਹਨ। ਫਿਲਹਾਲ 9-10 ਲੋਕਾਂ ਨੂੰ ਨਾਮਜ਼ਦ ਕੀਤਾ ਜਾਣਾ ਬਾਕੀ ਹੈ।
20 ਫਰਵਰੀ ਨੂੰ ਗੈਂਗਸਟਰ ਸ਼ੁਭਮ ਅਰੋੜਾ ਉਰਫ ਮੋਟਾ ਦੋਸਤ ਦੀ ਪਾਰਟੀ ਤੋਂ ਵਾਪਸ ਪਰਤ ਰਿਹਾ ਸੀ। ਜਿਥੇ ਰਸਤੇ ਵਿੱਚ ਸੁਭਾਨੀ ਬਿਲਡਿੰਗ ਨਵਾਂ ਮੁਹੱਲਾ ਦੇ ਨੇੜੇ ਅੰਕੁਰ ਗੈਂਗ ਤੋਂ ਟਕਰਾਅ ਹੋ ਗਿਆ। ਆਪਸੀ ਝੜਪ ਦੌਰਾਨ ਬਦਮਾਸ਼ਾਂ ਨੇ ਇਲਾਕੇ ਵਿ4ਚ ਲੱਗੇ ਸੀਸੀਟੀਵੀ ਕੈਮਰੇ ਵੀ ਤੱਕ ਤੋੜ ਦਿੱਤੇ।
ਗੈਂਗਵਾਰ ਦੌਰਾਨ ਗੈਂਗਸਟਰਾਂ ਨੇ ਕ੍ਰਾਈਮ ਸੀਨ ‘ਤੇ ਲੱਗੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਹਨ। ਜਿਸ ਤੋਤੰ ਬਾਅਦ ਪੁਲਿਸ ਨੇ ਇਲਾਕੇ ਤੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਇਕੱਠੇ ਕੀਤੀ। ਇਸ ਦੌਰਾਨ ਇੱਕ ਵੀਡੀਓ ਪੁਲਿਸ ਦੇ ਹੱਥਤ ਲੱਗੀ, ਜਿਸ ਵਿਚ ਦੋਵੇਂ ਗੈਂਗਾਂ ਵਿਚਾਲੇ ਟਕਰਾਅ ਹੁੰਦਾ ਹੋਇਆ ਦਿਖਾਈ ਦਿੱਤਾ।
ਦੋਵਾਂ ਗੈਂਗਾਂ ਵੱਲੋਂ ਇੱਕ-ਦੂਜੇ ‘ਤੇ ਗੋਲੀ ਚਲਾਈ ਗਈ ਅਤੇ ਬੋਤਲਾਂ, ਇੱਟਾਂ ਵੀ ਵਰ੍ਹਾਈਆਂ ਗਈਆਂ। ਸੀਸੀਟੀਵੀ ਦੇ ਆਧਾਰ ‘ਤੇਤ ਪੁਲਿਸ ਨੇਗੈਂਗਸਟਰਾਂ ਨੂੰ ਲੋਕੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ-ਇੱਕ ਕਰਕੇ ਪੁਲਿਸ ਗੈਂਗਸਟਰਾਂ ‘ਤੇ ਕਾਰਵਾਈ ਕਰਨ ਵਿਚ ਜੁਟੀ ਹੈ।
Post Views: 2,131
Related