ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਲਗਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਅੱਜ ਇਨ੍ਹਾਂ ਕੀਮਤਾਂ ‘ਚ ਫਿਰ ਵਾਧਾ ਹੋਇਆ ਹੈ। ਭਾਰਤ ਵਿੱਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 67,210 ਹੈ। ਜਦੋਂ ਕਿ ਕੱਲ੍ਹ ਇਸ ਦੀ ਕੀਮਤ 67,200 ਰੁਪਏ ਸੀ। ਦੂਜੀ ਤਰਫ ਚਾਂਦੀ ਦੀ ਕੀਮਤਾਂ ‘ਚ ਵੀ ਵਾਧਾ ਹੋਇਆ ਹੈ। ਅੱਜ 1 ਕਿਲੋਗ੍ਰਾਮ ਚਾਂਦੀ ਦੀ ਕੀਮਤ 87,100 ਹੈ। ਜੋ ਕੱਲ੍ਹ 87,000 ਰੁਪਏ ਸੀ।

    22 ਕੈਰੇਟ ਸੋਨੇ ਦੀ ਕੀਮਤ
    ਜਾਣਕਾਰੀ ਲਈ ਦੱਸ ਦੇਈਏ ਕਿ ਚੰਡੀਗੜ੍ਹ ‘ਚ ਸੋਨੇ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਅੱਜ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 67,360 ਰੁਪਏ ‘ਤੇ ਚੱਲ ਰਿਹਾ ਹੈ। ਜੋ ਕਿ ਕੱਲ੍ਹ 67,350 ਰੁਪਏ ਸੀ। ਇਸਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ 53,888 ਰੁਪਏ ਹੈ। ਜੋ ਕੱਲ੍ਹ ਵੀ 53,880 ਰੁਪਏ ਸੀ।

    24 ਕੈਰੇਟ ਸੋਨੇ ਦੀ ਕੀਮਤ
    ਅੱਜ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 73,470 ਰੁਪਏ ‘ਤੇ ਚੱਲ ਰਿਹਾ ਹੈ। ਇਕ ਦਿਨ ਪਹਿਲਾਂ ਇਸਦੀ ਕੀਮਤ 73,460 ਰੁਪਏ ਸੀ। ਇਸਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ 58,776 ਰੁਪਏ ਹੈ। ਜੋ ਕੀ ਕੱਲ੍ਹ 58,768 ਰੁਪਏ ਸੀ।

    ਚਾਂਦੀ ਦੇ ਰੇਟ
    ਚੰਡੀਗੜ੍ਹ ‘ਚ ਵੀ ਚਾਂਦੀ ਦੀਆਂ ਕੀਮਤਾਂ ‘ਚ ਬਦਲਾਅ ਦੇਖਣ ਨੂੰ ਮਿਲਿਆ ਹੈ। ਭਾਰਤੀ ਬਾਜ਼ਾਰ ‘ਚ 1 ਗ੍ਰਾਮ ਚਾਂਦੀ ਦੀ ਕੀਮਤ 87.10 ਰੁਪਏ ਹੈ। ਜੋ ਕਿ ਕੱਲ੍ਹ 87 ਰੁਪਏ ਸੀ। ਇਸਦੇ ਨਾਲ ਹੀ 10 ਗ੍ਰਾਮ ਚਾਂਦੀ ਦੀ ਕੀਮਤ 871 ਰੁਪਏ ‘ਤੇ ਚੱਲ ਰਹੀ ਹੈ।

    ਇੰਝ ਕਰੋ ਸੋਨੇ ਦੀ ਸ਼ੁੱਧਤਾ ਦੀ ਜਾਂਚ
    ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ ਦੁਆਰਾ ਹਾਲਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ ‘ਤੇ 999, 23 ਕੈਰੇਟ ‘ਤੇ 958, 22 ਕੈਰੇਟ ‘ਤੇ 916, 21 ਕੈਰੇਟ ‘ਤੇ 875 ਅਤੇ 18 ਕੈਰੇਟ ‘ਤੇ 750 ਰੁਪਏ। ਜ਼ਿਆਦਾਤਰ ਸੋਨਾ 22 ਕੈਰੇਟ ‘ਚ ਵਿਕਦਾ ਹੈ, ਜਦਕਿ ਕੁਝ ਲੋਕ 18 ਕੈਰੇਟ ਦਾ ਵੀ ਇਸਤੇਮਾਲ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੈ, ਅਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।