ਵਲਾਦੀਮੀਰ ਪੁਤਿਨ ਨੇ ਪਿਓਂਗਯਾਂਗ ਦੀ ਅਪਣੀ ਇਤਿਹਾਸਕ ਰਾਜ ਯਾਤਰਾ ਦੌਰਾਨ ਅਪਣੇ ਪ੍ਰਮੁੱਖ ਦੋਸਤ ਕਿਮ ਜੋਂਗ-ਉਨ ਨੂੰ ਇਕ ਨਵੀਂ ਲਗਜ਼ਰੀ ਲਿਮੋਜ਼ਿਨ ਕਾਰ ਤੋਹਫੇ ਵਿਚ ਦਿਤੀ। ਇਹ ਕਾਰ ਕਾਫ਼ੀ ਲਗਜ਼ਰੀ ਅਤੇ ਐਡਵਾਂਸ ਹੈ। ਬਦਲੇ ਵਿਚ ਕਿਮ ਜੋਂਗ ਉਨ ਨੇ ਪੁਤਿਨ ਨੂੰ ਉੱਤਰੀ ਕੋਰੀਆ ਦੇ ਸ਼ਿਕਾਰੀ ਕੁੱਤਿਆਂ ਦਾ ਇਕ ਜੋੜਾ ਦਿਤਾ। ਇਨ੍ਹਾਂ ਦੋਵਾਂ ਦੀ ਦੋਸਤੀ ‘ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਅਜਿਹੇ ‘ਚ ਉਨ੍ਹਾਂ ਵਲੋਂ ਦਿਤੇ ਗਏ ਤੋਹਫੇ ਦੀ ਵੀ ਚਰਚਾ ਹੋ ਰਹੀ ਹੈ।

    ਇਹ ਲਗਜ਼ਰੀ ਕਾਰ ਕਾਫੀ ਐਡਵਾਂਸ ਹੈ। ਇਸ ‘ਚ 4.4 ਲੀਟਰ ਦਾ ਟਵਿਨ ਟਰਬੋ V9 ਇੰਜਣ ਹੈ, ਜੋ ਹਾਈਬ੍ਰਿਡ ਤਕਨੀਕ ਨਾਲ ਲੈਸ ਹੈ। ਇਹ ਇੰਜਣ 598 bhp ਦੀ ਪਾਵਰ ਅਤੇ 880 ਨਿਊਟਨ ਮੀਟਰ ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਬੁਲੇਟ ਪਰੂਫ ਹੋਣ ਤੋਂ ਇਲਾਵਾ ਇਹ ਵਾਹਨ ਰਸਾਇਣਕ ਹਥਿਆਰਾਂ ਅਤੇ ਮਿਜ਼ਾਈਲ ਹਮਲਿਆਂ ਦਾ ਟਾਕਰਾ ਕਰਨ ਦੇ ਸਮਰੱਥ ਵੀ ਹੋ ਸਕਦਾ ਹੈ।ਇਹ ਇਕ ਅਜਿਹੀ ਗੱਡੀ ਹੈ ਜਿਸ ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ ਹੈ। ਹਾਲਾਂਕਿ, ਇਹ LED ਲਾਈਟਾਂ, ਵਾਈ-ਫਾਈ, ਵਾਇਰਲੈੱਸ ਚਾਰਜਰ, ਆਰਾਮਦਾਇਕ ਸੀਟਾਂ, ਵੱਡੀ ਸਕ੍ਰੀਨ, ਐਮਰਜੈਂਸੀ ਕਾਲ ਸਪੋਰਟ ਅਤੇ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ ਸਮੇਤ ਬਹੁਤ ਸਾਰੀਆਂ ਮਿਆਰੀ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਦੇ ਨਾਲ ਮਿਲਦੀ ਹੈ।

    ਇਸ ਮਗਰੋਂ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ 2 ਪੁੰਗਸਾਨ ਕੁੱਤੇ ਤੋਹਫੇ ‘ਚ ਦਿਤੇ ਹਨ। ਇਹ ਬਹੁਤ ਖਾਸ ਸ਼ਿਕਾਰੀ ਕੁੱਤੇ ਹਨ। ਇਹ ਕੁੱਤੇ ਪੁੰਗਸਾਨ ਨਸਲ ਦੇ ਹਨ, ਜੋ ਸਿਰਫ਼ ਉੱਤਰੀ ਕੋਰੀਆ ਵਿਚ ਹੀ ਪਾਏ ਜਾਂਦੇ ਹਨ। ਇਹ ਕੁੱਤੇ ਬਹੁਤ ਦਲੇਰ ਅਤੇ ਵਹਿਸ਼ੀ ਮੰਨੇ ਜਾਂਦੇ ਹਨ। ਉੱਤਰੀ ਕੋਰੀਆ ਦੇ ਲੋਕ ਇਨ੍ਹਾਂ ਕੁੱਤਿਆਂ ਦੀ ਵਰਤੋਂ ਸ਼ਿਕਾਰ ਲਈ ਕਰਦੇ ਹਨ।