ਛਮੀ ਬੰਗਾਲ ਵਿਚ ਇਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਪਟੜੀ ‘ਤੇ ਖੜ੍ਹੀ ਕੰਚਨਗੰਗਾ ਐਕਸਪ੍ਰੈੱਸ ਟਰੇਨ ਦੇ ਪਿੱਛੇ ਤੋਂ ਤੇਜ਼ ਰਫਤਾਰ ਨਾਲ ਆ ਰਹੀ ਇਕ ਮਾਲ ਗੱਡੀ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਇਸ ਹਾਦਸੇ ‘ਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ NJP ਤੋਂ ਸਿਆਲਦਾਹ ਜਾ ਰਹੀ ਕੰਚਨਜੰਗਾ ਐਕਸਪ੍ਰੈਸ ਸਿਲੀਗੁੜੀ ਪਾਰ ਕਰਨ ਤੋਂ ਬਾਅਦ ਰੰਗਪਨੀਰ ਸਟੇਸ਼ਨ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ।ਇਸ ਹਾਦਸੇ ਵਿੱਚ ਰੇਲਗੱਡੀ ਦੇ ਪਿਛਲੇ ਪਾਸੇ ਦੀਆਂ ਤਿੰਨ ਬੋਗੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਹੁਣ ਤੱਕ ਚਾਰ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਰੇਲਵੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕੰਚਨਜੰਗਾ ਐਕਸਪ੍ਰੈਸ ਰੰਗਾਪਾਨੀ ਅਤੇ ਨਿਜਾਬਾੜੀ ਦੇ ਵਿਚਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ।ਇਸ ਘਟਨਾ ‘ਤੇ ਸੀਐਮ ਮਮਤਾ ਬੈਨਰਜੀ ਨੇ ਟਵੀਟ ਕੀਤਾ ਹੈ। ਮਮਤਾ ਨੇ ਲਿਖਿਆ ਹੈ ਕਿ ਉਹ ਦਾਰਜੀਲਿੰਗ ਜ਼ਿਲੇ ਦੇ ਫਾਂਸੀਦੇਵਾ ਇਲਾਕੇ ‘ਚ ਹੋਏ ਦਰਦਨਾਕ ਰੇਲ ਹਾਦਸੇ ਬਾਰੇ ਜਾਣ ਕੇ ਹੈਰਾਨ ਹੈ। ਹਾਲਾਂਕਿ ਵੇਰਵਿਆਂ ਦੀ ਉਡੀਕ ਹੈ, ਕੰਚਨਜੰਗਾ ਐਕਸਪ੍ਰੈਸ ਕਥਿਤ ਤੌਰ ‘ਤੇ ਇੱਕ ਮਾਲ ਰੇਲਗੱਡੀ ਨਾਲ ਟਕਰਾ ਗਈ ਹੈ। ਬਚਾਅ ਅਤੇ ਡਾਕਟਰੀ ਸਹਾਇਤਾ ਲਈ ਡੀਐਮ, ਐਸਪੀ, ਡਾਕਟਰ, ਐਂਬੂਲੈਂਸ ਅਤੇ ਡਿਜ਼ਾਸਟਰ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਜੰਗੀ ਪੱਧਰ ‘ਤੇ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।