ਮਲਾਇਕਾ ਅਰੋੜਾ (Malaika Arora) ਅਤੇ ਅਰਜੁਨ ਕਪੂਰ (Arjun Kapoor) ਦੀ ਜੋੜੀ ਦੇ ਚਾਰੇ ਪਾਸੇ ਚਰਚੇ ਹੋ ਰਹੇ ਹਨ। ਉਨ੍ਹਾਂ ਦੇ ਰਿਸ਼ਤੇ ਟੁੱਟਣ ਬਾਰੇ ਰੂਮਰ (Rumors) ਯਾਨੀ ਕਿ ਅਫ਼ਵਾਹਾਂ ਫੈਲ ਰਹੀਆਂ ਹਨ। ਪਰ ਉਨ੍ਹਾਂ ਨੇ ਇਨ੍ਹਾਂ ਅਫ਼ਵਾਹਾਂ ਦਾ ਕੋਈ ਜਾਵਬ ਨਹੀਂ ਦਿੱਤਾ। ਦੋਵਾਂ ਨੇ ਹੀ ਇਸ ਬਾਰੇ ਚੁੱਪ ਧਾਰੀ ਹੋਈ ਹੈ। ਅਰਜੁਨ ਕਪੂਰ ਦੇ 39ਵੇਂ ਜਨਮਦਿਨ ਦੀ ਪਾਰਟੀ ਵਿਚ ਵੀ ਮਲਾਇਕਾ ਅਰੋੜਾ ਗੈਰਹਾਜ਼ਰ ਸੀ। ਇਸ ਗੈਰਹਾਜ਼ਰੀ ਤੋਂ ਲੋਕਾਂ ਨੂੰ ਅਫ਼ਵਾਹਾਂ ਸੱਚ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਅਰਜੁਨ ਤੇ ਮਲਾਇਕਾ ਦੇ ਰਿਸ਼ਤੇ ਉੱਤੇ ਕਈ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਹਨ।

    ਅਰਜੁਨ ਕਪੂਰ ਦੀ ਬਰਥਡੇ ਪਾਰਟੀ

    ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਰਜੁਨ ਕਪੂਰ ਨੇ ਆਪਣੇ ਜੁਹੂ ਵਾਲੇ ਘਰ ਵਿਚ ਬਰਥਡੇ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਪਾਰਟੀ ਵਿਚ ਬਾਲੀਵੁਡ ਦੇ ਕਈ ਸ਼ਿਤਾਰੇ ਸ਼ਾਮਿਲ ਹੋਏ ਸਨ। ਪਰ ਮਲਾਇਕਾ ਅਰੋੜਾ ਇਸ ਪਾਰਟੀ ਦਾ ਹਿੱਸਾ ਨਹੀਂ ਸੀ। ਜਿਸ ਕਾਰਨ ਲੋਕਾਂ ਨੂੰ ਲੱਗ ਰਿਹਾ ਹੈ ਕਿ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਦਾ ਸੱਚ ਮੁੱਚ ਬ੍ਰੇਕਅੱਪ ਹੋ ਗਿਆ ਹੈ।ਇਸਦੇ ਨਾਲ ਹੀ ਦੱਸ ਦੇਈਏ ਕਿ ਅਰਜੁਨ ਕਪੂਰ ਦੇ ਜਨਮਦਿਨ ਦੀ ਪਾਰਟੀ ਵਿਚ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਸਮੇਤ ਕਈ ਹਾਈ-ਪ੍ਰੋਫਾਈਲ ਮਹਿਮਾਨ ਵੀ ਸ਼ਾਮਲ ਹੋਏ। ਅਰਜੁਨ ਦੀ ਚਚੇਰੀ ਭੈਣ ਜਾਹਨਵੀ ਕਪੂਰ, ਸ਼ਨਾਇਆ ਕਪੂਰ, ਮੋਹਿਤ ਮਾਰਵਾ, ਸੰਜੇ ਕਪੂਰ ਅਤੇ ਮਹੀਪ ਕਪੂਰ ਵਰਗੀਆਂ ਮਸ਼ਹੂਰ ਹਸਤੀਆਂ ਨੂੰ ਅਦਾਕਾਰ ਦੇ ਘਰ ਦੇ ਬਾਹਰ ਦੇਖਿਆ ਗਿਆ।

    ਅਰਜੁਨ ਮਲਾਇਕਾ ਦਾ ਰਿਸ਼ਤਾ

    ਜ਼ਿਕਰਯੋਗ ਹੈ ਕਿ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਹਾਂ ਨੇ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਵੀ ਕਰ ਦਿੱਤਾ ਹੈ। ਪਰ ਅਜੇ ਤੱਕ ਵਿਆਹ ਕਰਨ ਦਾ ਫ਼ੈਸਲਾ ਨਹੀਂ ਕੀਤਾ। ਉਨ੍ਹਾਂ ਦੇ ਬ੍ਰੇਕਅੱਪ ਬਾਰੇ ਪਿਛਲੇ ਮਹੀਨੇ ਤੋਂ ਅਫ਼ਵਾਹਾਂ ਚੱਲ ਰਹੀਆਂ ਹਨ। ਹੁਣ ਮਲਾਇਕਾ ਅਰਜੁਨ ਕਪੂਰ ਦੀ ਬਰਥਡੇ ਪਾਰਟੀ ਤੋਂ ਗੈਰਹਾਜ਼ਰ ਹੋਣ ਕਰਕੇ ਇਹ ਅਫ਼ਵਾਹਾਂ ਹੋਰ ਤੇਜ਼ ਹੋ ਗਈਆਂ ਹਨ।