ਜਲੰਧਰ(ਵਿੱਕੀ ਸੂਰੀ):- ਅੱਜ ਮਿਤੀ 25 ਸਤੰਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਜੀ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਅਤੇ ਕੇਂਦਰ ਸਰਕਾਰ ਆਏ ਦਿਨ ਕਿਸਾਨਾਂ ਮਜਦੂਰਾਂ ਨੂੰ ਦਬਾਉਣ ਵਾਸਤੇ ਨਿੱਤ ਨਵੀਆਂ ਘਾੜਤਾਂ ਘੜ ਰਹੀਆਂ ਹਨ ।ਉਹਨਾਂ ਕਿਹਾ ਕਿ ਸਰਕਾਰ ਵੱਲੋ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਉਹਨਾਂ ਦੀ ਫਰਦ ਉੱਪਰ ਰੈੱਡ ਇੰਟਰੀ ਕਰਨ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਸਰਕਾਰ ਨੂੰ ਹਿਦਾਇਤ ਦਿੱਤੀ ਜਾਂਦੀ ਹੈ ਕਿ ਜੇਕਰ ਉਸ ਨੇ ਪਰਾਲੀ ਨੂੰ ਅੱਗ ਲਾਉਣੀ ਬੰਦ ਕਰਨੀ ਹੈ ਤਾਂ ਕਿਸਾਨਾਂ ਨੂੰ 8000 ਪ੍ਰਤੀ ਕਿੱਲਾ ਮੁਆਵਜ਼ਾ ਦਿੱਤਾ ਜਾਵੇ ਜਾਂ ਸੁਸਾਇਟੀਆਂ ਵਿੱਚ ਮਸ਼ੀਨਰੀ ਮਹੱਈਆਂ ਕਰਵਾਈ ਜਾਵੇ ਅਤੇ ਖੇਤੀ ਮਸ਼ੀਨਰੀ ਤੇ ਸਬਸਿਡੀਆਂ ਵਧਾਈਆਂ ਜਾਣ ।ਉਹਨਾ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਫ਼ਰਦਾਂ ਤੇ ਰੈੱਡ ਇੰਟਰੀਆਂ ਕੀਤੀਆਂ ਤਾ ਆਉਣ ਵਾਲੇ ਦਿਨਾਂ ਵਿਚ ਮੰਤਰੀਆਂ ਦਾ ਪਿੰਡਾਂ ਵਿੱਚ ਵੜਨਾ ਮੁਸ਼ਕਿਲ ਕਰ ਦਿਆਂਗੇ ।ਉਹਨਾਂ ਮੈਂਬਰ ਪਾਰਲੀਮੈਂਟ ਕੰਗਣਾਂ ਰਣਾਉਤ ਦੇ ਨਿੱਤ ਪ੍ਰਤੀ ਦਿਨ ਆ ਰਹੇ ਬਿਆਨਾਂ ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਉਹ ਕਿਸਾਨ ਮਜ਼ਦੂਰ ਭਾਈਚਾਰੇ ਖਿਲਾਫ ਵਿਵਾਦਾਂ ਭਰੇ ਬਿਆਨ ਦੇ ਕੇ ਦੇਸ਼ ਦੀ ਏਕਤਾ ਨੂੰ ਖ਼ਤਰਾ ਪਹੁੰਚਾ ਰਹੀ ਹੈ ਉਹਨਾਂ ਕਿਹਾ ਕਿ ਜਿਹੜੇ ਤਿੰਨ ਕਾਲੇ ਕਨੂੰਨਾਂ ਦੀ ਹਰੇਕ ਬੁੱਧੀ ਜੀਵੀ ਵਰਗ ਅਤੇ ਮਾਹਰਾਂ ਨੇ ਅਲੋਚਨਾ ਕੀਤੀ ਕਿਸਾਨ ਮਜ਼ਦੂਰ ਉਹਨਾਂ ਖਿਲਾਫ 13 ਮਹੀਨੇ ਸੜਕਾਂ ਤੇ ਰੁਲਦੇ ਰਹੇ ਅਤੇ ਆਪਣੀ ਗਲਤੀ ਮੰਨਦੇ ਹੋਏ ਮੋਦੀ ਸਰਕਾਰ ਨੇ ਉਹ ਵਾਪਸ ਲਏ ਉਹਨਾਂ ਨੂੰ ਕੰਗਣਾ ਜਾਇਜ਼ ਠਹਿਰਾ ਕੇ ਕਿਸਾਨਾਂ ਦੇ ਜ਼ਖ਼ਮਾਂ ਤੇ ਲੂਣ ਪਾ ਰਹੀ ਹੈ
ਸਰਕਾਰ ਨੂੰ ਇਸ ਤੇ ਰੋਕ ਲਾਉਣੀ ਚਾਹੀਦੀ ਹੈ ।ਉਹਨਾਂ ਅੱਗੇ ਕਿਹਾ ਕਿ 3 ਅਕਤੂਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਪੂਰੇ ਭਾਰਤ ਵਿੱਚ ਰੇਲ਼ਾ ਦੇ ਚੱਕੇ ਜਾਂਮ ਕੀਤੇ ਜਾਣਗੇ ।ਉਹਨਾਂ ਕਿਹਾ ਕਿ 26 ਸਤੰਬਰ ਨੂੰ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਜਿਲਾ ਸਕੱਤਰ ਰਜਿੰਦਰ ਸਿੰਘ ਨੰਗਲ ਅੰਬੀਆਂ ਦੀ ਅਗਵਾਈ ਵਿਚ ਪਿੰਡ ਰੇੜਵਾਂ ਵਿਖੇ ਜਿਲਾ ਅਤੇ ਜ਼ੋਨ ਕੋਰ ਕਮੇਟੀਆਂ ਦੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਅਹਿਮ ਫੈਸਲੇ ਲ਼ਏ ਜਾਣਗੇ ।ਉਹਨਾਂ ਹਰ ਵਰਗ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿੰਡਾਂ ਵਿਚ ਲਾਂਮਬੰਦੀ ਕਰਨ ਵਾਸਤੇ ਬੀਬੀਆਂ ਦੀਆਂ ਕਮੇਟੀਆਂ ਬਣਾਉਣੀਆਂ ਬਹੁਤ ਜ਼ਰੂਰੀ ਹਨ ਅਤੇ ਜਿੰਨਾਂ ਪਿੰਡਾਂ ਵਿੱਚ ਅਜੇ ਤੱਕ ਬੀਬੀਆਂ ਦੀਆਂ ਕਮੇਟੀਆਂ ਨਹੀਂ ਬਣੀਆਂ ਜਲਦ ਤੋ ਜਲਦ ਬੀਬੀਆਂ ਦੀਆਂ ਕਮੇਟੀਆਂ ਦਾ ਗਠਨ ਕੀਤਾ ਜਾਵੇ ਤਾਂ ਜੋ ਮਾਤਾ ਭਾਗ ਕੌਰ ਦੀਆਂ ਵਾਰਸ ਅੰਦੋਲਨ ਵਿੱਚ ਆਪਣਾ ਹਿੱਸਾ ਪਾ ਸਕਣ।