ਫਿਰੋਜਪੁਰ ( ਜਤਿੰਦਰ ਪਿੰਕਲ ) : ਸਰਕਾਰੀ ਪ੍ਰਾਇਮਰੀ ਸਕੂਲ ਬਾਰੇ ਕੇ ਵਿਖੇ ਬਾਲ ਮੇਲਾ ਮਨਾਇਆ ਗਿਆ । ਇਸ ਸਮੇਂ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਸਮੇਂ ਸਕੂਲ ਮੁਖੀ ਸਰਦਾਰ ਹੀਰਾ ਸਿੰਘ ਵੱਲੋਂ ਦੱਸਿਆ ਗਿਆ ਕਿ ਇਹ ਬਾਲ ਮੇਲਾ ਹਰ ਸਾਲ ਹਰ ਸਾਲ 14 ਨਵੰਬਰ ਨੂੰ ਪੰਜਾਬ ਦੇ ਸਕੂਲਾਂ ਵਿੱਚ ਮਨਾਇਆ ਜਾਂਦਾ ਹੈ। ਇਸ ਸਮੇਂ ਪਿੰਡ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲ ਵਿੱਚ ਦਾਖਲ ਕਰਾਉਣ ਦੀ ਅਪੀਲ ਕੀਤੀ ਗਈ। ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਵਿੱਚ ਮਿਲਦੀਆਂ ਸਰਕਾਰੀ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ ਜਿਵੇਂ ਕਿ ਮੁਫਤ ਵਰਦੀ, ਦੁਪਹਿਰ ਦਾ ਖਾਣਾ, ਵਜੀਫੇ, ਮੈਡੀਕਲ ਚੈੱਕਅਪ ਈ- ਕੰਟੈਂਟ ਰਾਹੀਂ ਵਧੀਆ ਪੜ੍ਹਾਈ ਬਾਰੇ ਦੱਸਿਆ ਗਿਆ। ਇਸ ਸਮੇਂ ਸਕੂਲ ਮੁਖੀ ਸਰਦਾਰ ਹੀਰਾ ਸਿੰਘ ਮੈਡਮ ਲਲਿਤਾ ਸ਼ਰਮਾ, ਮੈਡਮ ਮਨਜੀਤ ਕੌਰ, ਮੈਡਮ ਗੁਰਮੀਤ ਕੌਰ, ਮੈਡਮ ਮੋਨਿਕਾ ਰਾਣੀ, ਮੈਡਮ ਦੀਪ ਸ਼ਿਖਾ ਅਤੇ ਸਮੂਹ ਆਂਗਣਵਾੜੀ ਵਰਕਰ ਅਤੇ ਹੈਲਪਰ ਆਦਿ ਸ਼ਾਮਿਲ ਸਨ।