ਜਲੰਧਰ(ਵਿੱਕੀ ਸੂਰੀ):- ਅੱਜ ਵਿਰੋਧੀ ਧਿਰ ਦੇ ਆਗੂ ਸਰਦਾਰ ਮਨਜੀਤ ਸਿੰਘ ਟੀਟੂ ਜੀ ਨੇ ਜਲੰਧਰ ਦੇ ਮੇਅਰ ਵਨੀਤ ਧੀਰ ਨਾਲ਼ ਮੁਲਾਕਾਤ ਕੀਤੀ ਜਿਸ ਵਿੱਚ ਸ਼ਹਿਰ ਦੇ ਸਾਰੇ ਹੀ ਮੁੱਦਿਆਂ ਤੇ ਵਿਚਾਰ ਕੀਤਾ ਗਿਆ ਜਿਸ ਤਰ੍ਹਾਂ ਸਫਾਈ, ਸਟੀਟ ਲਾਈਟਾਂ, ਸੜਕਾਂ ,ਕੂੜੇ ਦੇ ਡੰਪ, ਕੂੜੇ ਦੇ ਢੇਰ, ਅਵਾਰਾ ਕੁੱਤੇ, ਨਜਾਇਜ਼ ਬਣ ਰਹੀ ਬਿਲਡਿੰਗਾਂ ਤੇ ਵਿਚਾਰ ਵਟਾਂਦਰਾ ਹੋਇਆ ਅਤੇ ਵਨੀਤ ਧੀਰ (ਮੇਹਰ ਸਾਹਿਬ) ਨੇ ਵਿਸ਼ਵਾਸ ਦਵਾਇਆ ਕਿ ਮੈਂ ਕਿਸੇ ਤਰ੍ਹਾਂ ਦਾ ਕੋਈ ਵੀ ਐਸਾ ਕੰਮ ਨਹੀਂ ਕਰਾਂਗਾ ਕਿ ਕਿਸੇ ਹੋਰ ਪਾਰਟੀ ਨੂੰ ਉਹ ਕੰਮ ਨਾ ਪਸੰਦ ਆਵੇ ਅਤੇ ਵਿਰੋਧੀ ਧੀਰ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਮੇਅਰ ਸਾਹਿਬ ਅਸੀਂ ਵੀ ਨਹੀਂ ਚਾਹੁੰਦੇ ਕਿ ਕਾਰਪਰੇਸ਼ਨ ਦਾ ਮਾਹੌਲ ਖਰਾਬ ਹੋਵੇ ਪਰ ਜੇਕਰ ਸਾਡੇ ਸਾਰੇ ਕੌਂਸਲਰ ਦੇ ਕੰਮਾਂ ਦੇ ਵਿੱਚ ਕੋਈ ਰੁਕਾਵਟ ਆਈ ਜਾਂ ਕਿਸੇ ਹੋਰ ਹਾਰੇ ਹੋਏ ਕੌਂਸਲਰ ਨੇ ਦਖਲਅੰਦਾਜੀ ਕੀਤੀ ਤਾਂ ਫਿਰ ਅਸੀਂ ਉਸਦਾ ਡੱਟ ਕੇ ਵਿਰੋਧ ਕਰਾਂਗੇ

    ਜਿਹੜਾ ਜਿੱਤਿਆ ਨੁਮਾਇੰਦਾ ਉਹਦੇ ਵਾਰਡ ਦੇ ਵਿੱਚ ਕਿਸੇ ਹੋਰ ਬੰਦੇ ਦੀ ਦਖਲਅੰਦਾਜੀ ਨਹੀਂ ਹੋਣੀ ਚਾਹੀਦੀ ਕਿਉਂਕਿ ਉਸ ਬੰਦੇ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਹੁੰਦੇ ਨੇ ਅਤੇ ਰਾਤ ਦਿਨ ਮਿਹਨਤ ਕਰਕੇ ਉਸਨੇ ਇਲੈਕਸ਼ਨ ਜਿੱਤਿਆ ਹੁੰਦਾ ਤੇ ਸੱਤਾਂ ਧਰ ਵੀ ਪਾਰਟੀ ਦੇ ਜਿਹੜੇ ਹਾਰੇ ਹੋਏ ਕੌਂਸਲਰ ਨੇ ਉਹ ਆ ਕੇ ਬਣੇ ਹੋਏ ਕੰਮ ਦੇ ਉੱਤੇ ਆਪਣਾ ਝੰਡਾ ਗੱਡਣਾ ਚਾਹੁੰਦੇ ਨੇ ਜੋ ਬਰਦਾਸ਼ਤ ਕਰਨ ਯੋਗ ਨਹੀਂ ਹੋਏਗਾ ਅਤੇ ਮੇਹਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਕੋਈ ਵੀ ਦਖਲਅੰਦਾਜੀ ਕਿਸੇ ਦੇ ਵਾਰਡ ਚ ਨਹੀਂ ਹੋਏਗੀ ਬਿਨਾਂ ਕੌਂਸਲਰ ਤੋਂ ਕੋਈ ਵੀ ਕੰਮ ਨਹੀਂ ਹੋਏਗਾ ਤੇ ਲਾਈਟਾਂ ਦੇ ਬਾਰੇ ਮੇਅਰ ਸਾਹਿਬ ਨੇ ਕਿਹਾ ਕਿ 25-25 ਲਾਈਟਾਂ ਤੁਹਾਨੂੰ ਸਭ ਨੂੰ ਦਿੱਤੀਆਂ ਜਾਣਗੀਆਂ ਤੇ ਤੁਸੀਂ ਆਪਣੇ ਡਾਰਕ ਪੁਆਇੰਟ ਨੋਟ ਕਰ ਲਓ ਉਹਨਾਂ ਡਾਰਕ ਪੁਆਇੰਟਾਂ ਤੇ ਉਹ ਲਾਈਟਾਂ ਲਾਈਆਂ ਜਾਣਗੀਆਂ ।
    ਇਸ ਮੌਕੇਂ ਤੇ ਕੌਂਸਲਰ ਵਾਰਡ ਨੰਬਰ (18)ਪ੍ਰੋਫੈਸਰ. ਕਨਵਰ ਸਰਤਾਜ, ਵਾਰਡ ਨੰਬਰ (82)ਗੁਰਦੀਪ ਸਿੰਘ, ਵਾਰਡ ਨੰਬਰ (74)ਰਵੀ ਕੁਮਾਰ, ਵਾਰਡ ਨੰਬਰ (12)ਸ਼ਿਵਮ ਸ਼ਰਮਾ, ਵਾਰਡ ਨੰਬਰ(29)ਮੀਨੂ ਢੰਡ, ਵਾਰਡ ਨੰਬਰ (55)ਤਰਵਿੰਦਰ ਸੋਈ, ਵਾਰਡ ਨੰਬਰ (40)ਅਜਯ ਕੁਮਾਰ, ਵਾਰਡ ਨੰਬਰ (51)ਰਾਣੀ ਭਗਤ, ਵਾਰਡ ਨੰਬਰ (53)ਜੋਤੀ, ਵਾਰਡ ਨੰਬਰ (54)ਸ਼ੋਭਾ ਮਿਨੀਆ ਹਾਜਰ ਸਨ।