Skip to content
ਜਲੰਧਰ (ਵਿੱਕੀ ਸੂਰੀ) : ਜਲੰਧਰ ਦੇ ਵੈਸਟ ਹਲਕੇ ਦੇ ਵਿਚ 27-01-2024 ਦਿਨ ਸ਼ਨੀਵਾਰ ਸਾਈਂ ਲਾਬੋ ਮੰਦਿਰ ਮੁਹੱਲਾ ਕੋਟ , ਬਸਤੀ ਸ਼ੇਖ ਜਲੰਧਰ ਵਿਚ ਨਵ ਯੁਵਕ ਸੇਵਕ ਸਭਾ ਵੱਲੋਂ ਮਾਤਾ ਰਾਣੀ ਦਾ ਜਾਗਰਣ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕੇ.ਕੇ.ਰਾਹੁਲ , ਹਿਮਾਂਸ਼ੂ ,ਹੈਪੀ ,ਅਸ਼ੋਕ ਕੁਮਾਰ , ਸਕਸ਼ਮ , ਹੈਰੀ , ਅਮਿਤ ਡੋਗਰਾ ਖਾਸ ਤੋਰ ਤੇ ਸਾਬਕਾ ਕੌਸਲਰ ਸ. ਮਨਜੀਤ ਸਿੰਘ ਟੀਟੂ ਅਤੇ ਵੈਲਕਮ ਪੰਜਾਬ ਚੀਫ ਐਡੀਟਰ ਅਮਰਪ੍ਰੀਤ ਸਿੰਘ ਨੂੰ ਇਸ ਜਾਗਰਣ ਵਿਚ ਹਾਜਰ ਹੋਣ ਦਾ ਸੱਦਾ ਪੱਤਰ ਦਿੱਤਾ।ਓਹਨਾ ਨੇ ਕਿਹਾ ਕਿ ਆਪ ਸਭ ਨੇ ਵੱਧ ਚੜ ਕੇ ਹਾਜਰ ਹੋਣਾ ਜੀ ਅਤੇ ਲੰਗਰ ਦਾ ਵੀ ਵਿਸ਼ੇਸ ਤੋਰ ਤੇ ਪ੍ਰਬੰਧ ਕੀਤਾ ਗਿਆ ਹੈ।
ਇਸ ਜਾਗਰਣ ਦਾ ਸਿੱਧਾ ਪ੍ਰਸਾਰਣ ਵੈਲਕਮ ਪੰਜਾਬ ਨਿਊਜ਼ ਦੇ ਯੂ ਟਿਊਬ ਚੈਨਲ ਤੇ ਤੁਸੀਂ ਦੇਖ ਸਕਦੇ ਹੋ।
Post Views: 2,202