ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਆਪਣੀ ਸੰਗਠਨਿਕ ਰਚਨਾ ਵਿੱਚ ਵੱਡਾ ਬਦਲਾਅ ਕਰਦਿਆਂ ਨਵੇਂ ਚਿਹਰਿਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਹਨ। ਜ਼ਮੀਨੀ ਪੱਧਰ ਦੀ ਰਾਜਨੀਤੀ ਨਾਲ ਜੁੜੇ ਨਵੇਂ ਸਾਥੀਆਂ ਨੂੰ ਸੰਗਠਨ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। 5 ਵਿਧਾਇਕਾਂ ਨੂੰ ਸੂਬੇ ਦਾ ਉਪ ਪ੍ਰਧਾਨ ਲਾਇਆ ਗਿਆ ਹੈ। 9 ਚਿਹਰੇ ਜਨਰਲ ਸਕੱਤਰ ਤੇ ਸਕੱਤਰ ਬਣਾਏ ਗਏ ਹਨ। 13 ਲੋਕ ਸਭਾ ਹਲਕਿਆਂ ‘ਚ ਨਵੀਂ ਟੀਮ ਨੂੰ ਸੌਂਪੀ ਜ਼ਿੰਮੇਵਾਰੀ ਗਈ ਹੈ।  27 ਜ਼ਿਲ੍ਹਿਆਂ ‘ਚ ਜ਼ਮੀਨੀ ਲੀਡਰਸ਼ਿਪ ਨੂੰ ਜ਼ਿਲ੍ਹਾ ਪ੍ਰਧਾਨ ਦੀ ਕਮਾਨ ਸੌਂਪੀ ਗਈ ਹੈ।ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਸਬੰਧੀ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ “ਅਸੀਂ ਅਹੁਦੇ ਨਹੀਂ ਵੰਡੇ, ਸਗੋਂ ਸੰਕਲਪ ਵੰਡੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਹਰ ਪਿੰਡ, ਹਰ ਨੌਜਵਾਨ, ਹਰ ਪਰਿਵਾਰ ਤੱਕ ਸੰਗਠਿਤ ਸੋਚ ਅਤੇ ਇਮਾਨਦਾਰ ਰਾਜਨੀਤੀ ਲੈ ਕੇ ਜਾਵੇਗੀ।  ਉਨ੍ਹਾਂ ਦੇ ਅਨੁਸਾਰ, ਇਹ ਸਿਰਫ਼ ਇੱਕ ਰੀ-ਸ਼ਫਲ ਨਹੀਂ, ਸਗੋਂ ਪੰਜਾਬ ਵਿਚ ਅਗਲੇ 25 ਸਾਲਾਂ ਦੀ ਰਾਜਨੀਤਕ ਯਾਤਰਾ ਦੀ ਨੀਂਹ ਰੱਖੀ ਜਾ ਰਹੀ ਹੈ।