ਫਰੀਦਕੋਟ(ਵਿਪਨ ਮਿਤੱਲ ਬਿਊਰੋ):- ਬਾਬਾ ਫਰੀਦ ਪਬਲਿਕ ਸਕੂਲ ਦੇ ਵਿਹੜੇ ਦਸਵੀਂ ਅਤੇ ਬਾਰਵੀਂ ਜਮਾਤ ਵਿੱਚੋਂ 90% ਅਤੇ ਉਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਸਮੁੱਚੀ ਮੈਨੇਜਮੈਂਟ ਕਮੇਟੀ ਪ੍ਰਰੈਜੀਡੈਂਟ ਸਿਮਰਜੀਤ ਸਿੰਘ ਸੇਖੋ, ਸੁਰਿੰਦਰ ਸਿੰਘ ਰੋਮਾਣਾ, ਦੀਪਇੰਦਰ ਸਿੰਘ, ਗੁਰਜਾਪ ਸਿੰਘ ਸੋਖੇ, ਨਰਿੰਦਰਪਾਲ ਸਿੰਘ, ਡਾ. ਪ੍ਰਭਤੇਸ਼ਵਰ ਸਿੰਘ, ਮਿਸਿਜ਼ ਰਾਜਪਾਲ ਕੌਰ, ਮਿਸਿਜ ਹਰਲੀਨ ਕੌਰ ਬਰਾੜ ਅਤੇ ਡਾ. ਤੇਜਸੀਵ ਕੌਰ ਦੁਆਰਾ ਲਗਭਗ 100 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬਾਰਵੀਂ ਜਮਾਤ ਵਿੱਚੋਂ ਹਿਊਮੈਂਨਟੀਜ ਸਟਰੀਮ ਵਿੱਚੋਂ ਰੂਪਨੀਤ ਕੋਰ, ਕਮਰਸ ਸਟਰੀਮ ਵਿੱਚੋਂ ਰਮਨਦੀਪ ਕੋਰ, ਮੈਡੀਕਲ ਸਟਰੀਮ ਵਿੱਚੋਂ ਨਵਦੀਪ ਸੰਧੂ ਅਤੇ ਨਾਨ- ਮੈਡੀਕਲ ਸਟਰੀਮ ਵਿੱਚੋਂ ਕਰਨ ਖਨਾਲ ਨੂੰ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਤੇ 31000-31000 ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰਾਂ੍ਹ ਹਰ ਸਟਰੀਮ ਵਿੱਚੋਂ ਦੂਜਾ ਦਰਜਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ 21000 – 21000 ਦੀ ਨਗਦ ਰਾਸ਼ੀ ਅਤੇ ਤੀਜਾ ਦਰਜਾ ਹਾਸਿਲ ਕਰਨ ਵਾਲਿਆਂ ਨੂੰ 11000 – 11000 ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸੇਂ ਤਰਾਂ੍ਹ ਦਸਵੀਂ ਜਮਾਤ ਵਿੱਚੋਂ ਵੀ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਆਸਥਾ ਗੁਪਤਾ 98.2%, ਮਹਿਕਪ੍ਰਰੀਤ ਕੌਰ 97.8% ਅਤੇ ਅਰਮਾਨ ਸ਼ਰਮਾ ਨੇ 96.4% ਅੰਕ ਹਾਸਿਲ ਕਰਕੇ ਕ੍ਰਮਵਾਰ 31000, 21000 ਅਤੇ 11 ਹਜਾਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਅਦਾਰੇ ਦੇ ਚੇਅਰਮੈਨ ਸਰਦਾਰ ਸਿਮਰਜੀਤ ਸੇਖੋਂ ਜੀ ਨੇ ਖੁਸ਼ ਹੁੰਦਿਆਂ ਅੱਜ ਦਸਵੀਂ ਜਮਾਤ ਦੀਆਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਹਨਾਂ ਦੀ ਗਿਆਰਵੀਂ ਅਤੇ ਬਾਰਵੀਂ ਦੀ 100 ਪ੍ਰਤੀਸ਼ਤ ਫੀਸ ਮਾਫ਼ ਕਰ ਦਿੱਤੀ ਹੈ। ਸਮੂਹ ਮੈਨੇਜਮੈਂਟ ਕਮੇਟੀ ਵੱਲੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਦਿਨ ਰਾਤ ਸਖਤ ਮਿਹਨਤ ਕਰਨ ਵਾਲੇ ਕੋਆਰਡੀਨੇਟਰਜ, ਵਾਈਸ-ਪਿੰ੍ਸੀਪਲ ਅਤੇ ਪਿੰ੍ਸੀਪਲ ਨੂੰ ਵੀ ਮੈਨੇਜਮੈਂਟ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦਿੱਤੇ ਗਏ। ਅਖੀਰ ਵਿੱਚ ਅਦਾਰੇ ਦੇ ਚੇਅਰਮੈਨ ਸਿਮਰਜੀਤ ਸਿੰਘ ਸੇਖੋ ਨੇ ਸਾਰੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ, ਕੋਆਰਡੀਨੇਟਰ, ਵਾਈਸ ਪਿੰ੍ਸੀਪਲ ਅਤੇ ਪਿੰ੍ਸੀਪਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੈਂ ਅੱਜ ਆਪ ਸਭ ਨੂੰ ਸਨਮਾਨਿਤ ਕਰਦੇ ਹੋਏ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਬਾਬਾ ਫਰੀਦ ਜੀ ਅੱਗੇ ਇਹੀ ਦੁਆ ਹੈ ਕਿ ਮੈਨੂੰ ਪਰਮਾਤਮਾ ਅਜਿਹੇ ਮੌਕੇ ਪ੍ਰਦਾਨ ਕਰਦਾ ਰਹੇ ਤੇ ਮੈਂ ਆਪਣੇ ਹੱਥੀਂ ਸਨਮਾਨ ਚਿੰਨ੍ਹ ਦਿੰਦਾ ਰਹਾਂ। ਅਦਾਰਾ ਇਸ ਪ੍ਰਕਾਰ ਆਪਣੀ ਸਖਤ ਮਿਹਨਤ ਅਤੇ ਲਗਨ ਨਾਲ ਬੁਲੰਦੀਆਂ ਨੂੰ ਛੂੰਹਦਾ ਰਹੇ।