ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਅਜੇ ਖ਼ਤਮ ਨਹੀਂ ਹੋਈ ਹੈ। ਦੋਵਾਂ ਦੇਸ਼ਾਂ ਵੱਲੋਂ ਰੋਜ਼ਾਨਾ ਡਰੋਨ ਅਤੇ ਮਿਜ਼ਾਈਲ ਹਮਲੇ ਹੁੰਦੇ ਰਹਿੰਦੇ ਹਨ। ਹੁਣ ਰੂਸ ਨੇ ਯੂਕਰੇਨ ਦੇ ਬੰਦਰਗਾਹ ਸ਼ਹਿਰ ਓਡੇਸਾ ‘ਤੇ ਮਿਜ਼ਾਈਲ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰੂਸ ਨੇ ਕਾਲੇ ਸਾਗਰ ‘ਤੇ ਸਥਿਤ ਸਥਿਰ ਬੰਦਰਗਾਹ ਸ਼ਹਿਰ ਓਡੇਸਾ ‘ਤੇ ਮਿਜ਼ਾਈਲ ਦਾਗੀ। ਜਿਸ ‘ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 30 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।

    ਯੂਕਰੇਨ ਦੇ ਅਧਿਕਾਰੀਆਂ ਨੇ ਵੀ ਮਿਜ਼ਾਈਲ ਹਮਲੇ ਅਤੇ ਜਾਨੀ ਨੁਕਸਾਨ ਦੀ ਪੁਸ਼ਟੀ ਕੀਤੀ ਹੈ। ਯੂਕਰੇਨ ਦੇ ਪ੍ਰੌਸੀਕਿਊਟਰ ਜਨਰਲ ਦੁਆਰਾ ਜਾਰੀ ਕੀਤੀ ਗਈ ਇੱਕ ਵੀਡੀਓ ਨੇ ਉਸ ਦੁਖਦਾਈ ਪਲ ਨੂੰ ਕੈਪਚਰ ਕੀਤਾ ਜਦੋਂ ਬੀਚ ਦੇ ਨੇੜੇ ਤੇਜ਼ੀ ਨਾਲ ਕਈ ਬੰਬ ਧਮਾਕੇ ਹੋਏ। ਜਿਸ ਨੇ ਤਬਾਹੀ ਮਚਾਈ।

    TWITTER ACCOUNT FOLLOW:- https://x.com/welcomepunjab/status/1785534983970431230

    ਮਿਜ਼ਾਈਲ ਹਮਲੇ ‘ਚ ਤਬਾਹ ਹੋਇਆ ‘ਹੈਰੀ ਪੋਟਰ ਕੈਸਲ’
    ਦੱਸਿਆ ਜਾ ਰਿਹਾ ਹੈ ਕਿ ਰੂਸੀ ਮਿਜ਼ਾਈਲ ਹਮਲੇ ‘ਚ ਤਬਾਹ ਹੋਈਆਂ ਇਮਾਰਤਾਂ ‘ਚ ਇਕ ਸਿੱਖਿਆ ਸੰਸਥਾਨ ਵੀ ਸ਼ਾਮਲ ਹੈ। ਜਿਸ ਨੂੰ ਲੋਕ ਸਥਾਨਕ ਭਾਸ਼ਾ ਵਿਚ ‘ਹੈਰੀ ਪੋਟਰ ਮਹਿਲ’ ਕਹਿੰਦੇ ਹਨ ਕਿਉਂਕਿ ਇਹ ਆਈਕਾਨਿਕ ਸਕਾਟਿਸ਼ ਆਰਕੀਟੈਕਚਰਲ ਸ਼ੈਲੀ ਨਾਲ ਮਿਲਦੀ-ਜੁਲਦੀ ਇਮਾਰਤ ਸੀ। ਸਰਕਾਰੀ ਵਕੀਲ ਵਲੋਂ ਜਾਰੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਈ ਇਮਾਰਤਾਂ ਦੇ ਟਾਵਰ ਅਤੇ ਛੱਤਾਂ ਅੱਗ ਦੀ ਲਪੇਟ ਵਿੱਚ ਆ ਗਈਆਂ ਹਨ।