ਫਗਵਾੜਾ (ਨਰੇਸ਼ ਪਾਸੀ) : ਮਿਸ ਵਸਤਲਾ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸਾ ਤਹਿਤ ਸ. ਗੁਰਪ੍ਰੀਤ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ, ਅਤੇ ਸ੍ਰੀ ਜਸਪ੍ਰੀਤ ਸਿੰਘ (ਪੀ.ਪੀ.ਐਸ) ਉਪ ਪੁਲਿਸ ਕਪਤਾਨ ਸਬ ਡਵੀਜ਼ਨ ਫਗਵਾੜਾ ਜੀ ਦੀ ਯੋਗ ਅਗਵਾਈ ਵਿਚ ਇਸ ਗੌਰਵ ਧੀਰ ਵਲੋਂ ਮੁਹਿੰਮ ਚਲਾਈ ਗਈ ਹੈ। ਮਾੜੇ ਅਨਸਰਾ ਲੁੱਟਾ ਖੋਹਾ ਅਤੇ ਚੋਰੀ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਵਿੱਢੀ ਗਈ ਸਪੈਸ਼ਲ ਮੁਹਿੰਮ ਅਧੀਨ ਮੁਖਬਰ ਖਾਸ ਰਾਹੀਂ ਚੋਰੀ ਕਰਨ ਵਾਲੇ 01 ਮੈਂਬਰ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਜਿਵੇਂ ਕਿ ਪਿੰਛਲੇ ਦਿਨੀਂ ਵੱਖ ਵੱਖ ਚੋਰੀ ਅਤੇ ਖੋਰ ਦੀਆਂ ਘਟਨਾਵਾਂ ਨੂੰ ਹੱਲ ਕਰਨ ਲਈ ਸਪੈਸਲ ਟੀਮਾ ਦਾ ਗਠਨ ਕੀਤਾ ਗਿਆ ਹੈ। ਇਸੀ ਅਭਿਆਨ ਦੌਰਾਨੇ ਮਾੜੇ ਅਨਸਰਾ ਨੂੰ ਕਾਬੂ ਕਰਨ ਲਈ ਸਪੈਸਲ ਨਾਕਾ ਬੰਦੀ ਪੈਟਰੋਲਿੰਗ ਕੀਤੀ ਜਾ ਰਹੀ ਹੈ। ਜੋ ਵਿਆਕਤੀ ਜਿੰਨਾ ਕਾਗਜ਼ਾਤ ਬਿੰਨਾ ਕਾਗਜ਼ਾਤ ਨੰਬਰ ਪਲੇਟਾ ਆਦਿ ਵਹੀਕਲ ਲੈ ਕੇ ਘੁੰਮਦੇ ਹਨ ਉਹਨਾਂ ਨੂੰ ਮੋਟਰ ਵਹੀਕਲ ਐਕਟ ਤਾਹਿਤ ਜਾਬਤ ਕੀਤਾ ਜਾ ਰਿਹਾ ਹੈ।
ਮੁਕੱਦਮਾ ਨੰਬਰ 240 ਮਿਤੀ 13.12.2023 ਅ/ਧ 379-ਬੀ , 411 ਭ:ਦ: ਥਾਣਾ ਸਿਟੀ ਫਗਵਾੜਾ ਬਰਬਿਆਨ ਅਮਰਜੀਤ ਸਿੰਘ ਰਾਏ ਪੁੱਤਰ ਭਗਤ ਸਿੰਘ ਵਾਸੀ 243 ਗਲੀ ਨੰਬਰ 15. ਰਤਨਪੁਰਾ ਫਗਵਾੜਾ ਜਿਲ੍ਹਾ ਕਪੂਰਥਲਾ ਦਰਜ ਰਜਿਸਟਰ ਹੋਇਆ ਕਿ ਮਿਤੀ 11.12.2023 ਨੂੰ ਵਕਤ ਕਰੀਬ 6:35 ਪੀ.ਐਮ ਜਦੋਂ ਗਲੀ ਡਾਕਖਾਨੇ ਫਗਵਾੜਾ ਨਜ਼ਦੀਕ ਸੈਰ ਕਰਦਾ ਦੇ ਸਾਹਮਣੇ ਪੁੱਜਾ, ਉਹ ਆਪਣੇ ਮੋਬਾਇਲ ਫੋਨ ਪਰ ਕਿਸੇ ਦੋਸਤ ਨਾਲ ਗੱਲ ਕਰ ਰਿਹਾ ਸੀ। ਇੱਕ ਦਮ ਮੇਰੇ ਪਿੱਛੇ 02 ਵਿਅਕਤੀ ਇੱਕ ਕਾਲੇ ਰੰਗ ਦੇ ਪਲਸਰ ਮੋਟਰ ਸਾਈਕਲ ਬਿਨਾ ਨੰਬਰੀ ਘਰ ਆਏ ਅਤੇ ਪਿੱਛੇ ਬੈਠੇ ਵਿਅਕਤੀ ਨੇ ਮੇਰੇ ਹੱਥੋਂ ਮੇਰਾ ਐਪਲ ਮਾਰਕਾ ਮੋਬਾਇਲ ਫੋਨ ਖੋਹ ਲਿਆ ਅਤੇ ਭੱਜ ਗਏ। ਜਿਹਨਾਂ ਭਾਲ ਕਰਨ ਤੇ ਪਤਾ ਲੱਗਾ ਕਿ ਜੋ ਵਿਅਕਤੀ ਪਿੱਛੇ ਬੈਠਾ ਵਿਅਕਰੀ ਦਾ ਨਾਮ ਇੰਦਰ ਸਿੰਘ ਉਰਫ ਗੋਬਿੰਦਾ ਪੁੱਤਰ ਰਾਮ ਪ੍ਰਕਾਸ ਵਾਸੀ ਖੋਬਤਾ ਰੋਡ ਫਗਵਾੜਾ ਹੈ। ਜਿਸ ਤੇ ਮੁਕਦਮਾ ਇੰਦਰ ਸਿੰਘ ਉਰਫ ਗੋਬਿੰਦਾ ਉਕਤ ਸਮੇਰ ਨਾਮਲੂਮ ਵਿਅਕਤੀ ਦੇ ਦਰਜ ਹੋਇਆ।
ਮੁਕੰਦਮਾ ਦੀ ਤਫਤੀਸ਼ ਦੌਰਾਨ ਏ.ਐਸ.ਆਈ ਅਸ਼ੋਕ ਕੁਮਾਰ ਨੰਬਰ 154/ਕਪੂ: ਨੇ ਸਮੇਤ ਪੁਲਿਸ ਪਾਰਟੀ ਦੇ ਇੰਦਰਜੀਤ ਉਰਫ ਗੋਬਿੰਦਾ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਸਮੇਤ ਚੋਰੀ ਸੁਦਾ ਮੋਟਰ ਸਾਈਕਲ ਬਿਨਾ ਨੰਬਰੀ ਮਾਰਕਾ ਪਲਸਰ ਪੁਲੀਸ ਰੰਗ ਕਾਲਾ ਬ੍ਰਾਮਦ ਕੀਤਾ।
ਮੁਕੱਦਮਾ ਵਿੱਚ ਗ੍ਰਿਫਤਾਰ ਸ਼ੁਦਾ ਦੇਸ਼ੀ ਇੰਦਰਜੀਤ ਉਰਵ ਗੋਬਿੰਦਾ ਉਕਤ ਨੂੰ ਮਿਤੀ 15.12.2023 ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 0 ਦਿਨਾਂ ਦਾ ਪੁਲਿਸ ਰੀਮਾਂਡ ਹਾਸਲ ਕੀਤਾ ਗਿਆ। ਮਿਤੀ 16.12.2023 ਨੂੰ ਪੁਲਿਸ ਰੀਮਾਡ ਦੌਰਾਨ ਮੁਦਈ ਮੁਕੱਦਮਾ ਪਾਸੇ ਖੋਹ ਕੀਤਾ ਆਈ ਫੁਨ ਮੋਬਾਇਲ ਫੋਨ ਮਾਰਕਾ ਐਪਲ ਸ਼ਾਮਦ ਕੀਤਾ।
ਮੁਕੰਦਮਾ ਵਿੱਚ ਗ੍ਰਿਫਤਾਰ ਸ਼ੁਦਾ ਦੋਸ਼ੀ ਇੰਦਰਜੀਤ ਉਰਫ ਗੋਬਿੰਦਾ ਉਕਤ ਵਲੋਂ ਕੀਤੇ ਗਏ ਕੀਤੇ ਗਏ ਫਰਦ ਇਕਸਾਰ ਅਨੁਸਾਰ ਮੁਕਦਮਾ ਵਿਚ ਉਸਦੇ ਨਾਲ ਦੇ ਸਾਥੀ ਅਭਿਸ਼ੇਕ ਡੇਨੀ ਪੁੱਤਰ ਰੇਸ਼ਮ ਲਾਲ ਵਾਸੀ ਦੇਵ ਕਲੋਨੀ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਹਾਲ ਵਾਸੀ ਨਿਊ ਮਾਡਲ ਟਾਊਨ ਫਗਵਾੜਾ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਨੂੰ ਦੋਸੀ ਨਮਜਦ ਕੀਤਾ ਜਾਂਦਾ ਹੈ। ਜੇ ਆਪਣੀ ਗ੍ਰਿਫਤਾਰੀ ਤੋਂ ਡਰਦਾ ਹੋਇਆ ਘਰੇ ਭੱਜਾ ਹੋਇਆ ਹੈ।