ਫਗਵਾੜਾ( ਨਰੇਸ਼ ਪੱਸੀ) :- ਅੱਜ ਮਿਤੀ 07/05/2024 ਨੂੰ ਪੈਨਸ਼ਨਰਜ਼ ਐਸੋਸੀਏਸ਼ਨ ਪੀ ਐਸ ਪੀ ਸੀ ਐਲ ਫਗਵਾੜਾ ਮੰਡਲ ਕਮੇਟੀ ਦੀ ਮੰਥਲੀ ਮੀਟਿੰਗ ਸ਼੍ਰੀ ਧਨੀ ਰਾਮ ਦੀ ਅਗਵਾਈ ਵਿਚ ਕੀਤੀ ਗਈ। ਜਿਸ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਦਲਜੀਤ ਕੁਮਾਰ ਐਸ ਐਸ ਓ ਦੀ ਮੌਤ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਵਿੱਚ ਪੈਨਸ਼ਨਰਜ਼ ਦੀਆਂ ਹੱਕੀ ਅਤੇ ਜਾਇਜ ਮੰਗਾਂ ਸਬੰਧੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਟਾਲ ਮਟੋਲ ਨੀਤੀ ਖਿਲਾਫ ਸਟੇਟ ਕਮੇਟੀ ਵੱਲੋਂ ਲਏ ਫੈਸਲੇ ਮੁਤਾਬਿਕ ਸ਼ੰਘਰਸ਼ ਨੂੰ ਜਾਰੀ ਰੱਖਦਿਆਂ ਮਿਤੀ 6/05/2024 ਤੋਂ 25-5-2024 ਤੱਕ ਪੰਜਾਬ ਦੇ ਸਾਰੇ ਸਰਕਲਾਂ/ਡਵੀਜ਼ਨਾਂ ਅੱਗੇ ਰੋਸ ਧਰਨੇ ਦਿੱਤੇ ਜਾਣਗੇ।
ਜਿਸ ਦੀ ਲੜੀ ਤਹਿਤ ਮਿਤੀ 17/05/2024 ਦਿਨ ਸ਼ੁੱਕਰਵਾਰ ਨੂੰ ਸਵੇਰੇ 10:30 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਚ ਸਰਕਲ ਦਾ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਉਸ ਤੋਂ ਬਾਅਦ ਵਿੱਚ ਕੰਪਨੀ ਬਾਗ ਚੌਂਕ ਤੱਕ ਮੁਜਾਹਰਾ ਕੀਤਾ ਜਾਵੇਗਾ। ਸਮੂਹ ਪੈਨਸ਼ਨਰਜ਼ ਨੂੰ ਸਮੇ ਸਿਰ ਪਹੁੰਚਕੇ ਧਰਨੇ ਨੂੰ ਕਾਮਯਾਬ ਕਰਨ ਦੀ ਅਪੀਲ ਹੈ ਜੀ। ਮੰਥਲੀ ਮੀਟਿੰਗ ਵਿਚ ਪ੍ਰੇਮ ਲਾਲ ਸਰਕਲ ਸੀਨੀਅਰ ਮੀਤ ਪ੍ਰਧਾਨ ਉਚੇਚੇ ਤੌਰ ਤੇ ਆਏ ਅਤੇ ਸਾਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਅਤੇ ਚੁਨੀ ਲਾਲ, ਮੁਖਤਿਆਰ ਸਿੰਘ,ਹੰਸ ਰਾਜ, ਪ੍ਰਦੀਪ ਸ਼ਰਮਾ,ਮਦਨ ਗੋਪਾਲ ਭਾਟੀਆ, ਸਤਨਾਮ ਸੈਣੀ , ਅਤੇ ਅਖੀਰ ਵਿੱਚ ਧਨੀ ਰਾਮ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਪਿੰਡਾਂ ਅਤੇ ਸ਼ਹਿਰ ਵਿੱਚੋਂ ਮੈਂਬਰ ਸਾਹਿਬਾਨ ਨੇ ਮੀਟਿੰਗ ਵਿੱਚ ਭਾਗ ਲਿਆ। ਸਟੇਜ ਸਕੱਤਰ ਦੀ ਭੂਮਿਕਾ ਜਸਵੰਤ ਵਸ਼ਿਸ਼ਟ ਵਲੋਂ ਨਿਭਾਈ ਗਈ ।