ਜਲੰਧਰ(ਵਿੱਕੀ ਸੂਰੀ ):- ਜਲੰਧਰ-ਉੱਘੇ ਲਿਖਾਰੀ ਅਤੇ ਪੱਤਰਕਾਰ ਸ੍ਰ ਬੇਅੰਤ ਸਿੰਘ ਸਰਹੱਦੀ ਜੀ ਦੀ ਸਰਪ੍ਰਸਤੀ ਹੇਠ ਪਿਛਲੇ ਪੰਜਾਹ ਸਾਲਾਂ ਤੋਂ ਮਾਂ ਬੋਲੀ ਦੀ ਸੇਵਾ ਕਰ ਰਹੀ ਪੰਜਾਬੀ ਲਿਖਾਰੀ ਸਭਾ ਦਾ ਮਹੀਨਾਵਾਰੀ ਸਮਾਗਮ ਅੱਜ ਇਥੇ ਸਥਾਨਕ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਮੁੱਖ ਹਾਲ ਵਿਖੇ ਆਯੋਜਿਤ ਕੀਤਾ ਗਿਆ। ਅੱਜ ਦਾ ਸਮਾਗਮ 78ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਪ੍ਰਸਿੱਧ ਲੇਖਕ ਅਤੇ ਸਾਹਿਤ ਪ੍ਰੇਮੀ ਸ਼੍ਰੀ ਰੂਪ ਲਾਲ ਬਤੌਰ ਮੁੱਖ ਮਹਿਮਾਨ ਅਤੇ ਸ਼੍ਰੀ ਤਰਸੇਮ ਜਲੰਧਰੀ ਨੇ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭਾ ਵਲੋਂ ਦੋਨੋਂ ਵਿਸ਼ੇਸ਼ ਵਿਅਕਤੀਆਂ ਨੂੰ ਸਿਰੋਪਾਓ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਸ੍ਰ ਹਰਭਜਨ ਸਿੰਘ ਨਾਹਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਮੂਹ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਟੇਜ ਦੀ ਸੇਵਾ ਮਾਸਟਰ ਮਹਿੰਦਰ ਸਿੰਘ ਅਨੇਜਾ ਨੇ ਨਿਭਾਈ। ਪ੍ਰਸਿੱਧ ਸਮਾਜ ਸੇਵਕ ਅਤੇ ਸਾਹਿਤ ਪ੍ਰੇਮੀ ਸ੍ਰ ਸੁਰਜੀਤ ਸਿੰਘ ਸਸਤਾ ਵਾਲਿਆਂ ਵਲੋਂ ਸਮੂਹ ਹਾਜ਼ਰ ਪਤਵੰਤਿਆਂ ਨੂੰ ਸਾਵਣ ਮਹੀਨੇ ਦੇ ਮੌਕੇ ਤੇ ਮਾਲ੍ਹ ਪੂੜਿਆਂ ਅਤੇ ਖੀਰ ਦਾ ਪ੍ਰਸ਼ਾਦਿ ਛਕਾਇਆ ਗਿਆ।

    ਸਮਾਗਮ ਵਿੱਚ ਸ਼ਾਮਲ ਸਮੂਹ ਕਵੀਆਂ ਨੇ ਆਜ਼ਾਦੀ ਦਿਵਸ ਅਤੇ ਸਾਵਣ ਮਹੀਨੇ ਨੂੰ ਸਮਰਪਿਤ ਕਵਿਤਾਵਾਂ ਸੁਣਾ ਕੇ ਸਰੋਤਿਆਂ ਸਰਸ਼ਾਰ ਕੀਤਾ। ਜਿਨ੍ਹਾਂ ਵਿਚ ਸਾਹਿਬਾ ਜੀਤਨ ਕੌਰ, ਸੰਦੀਪ ਕੌਰ ਚੀਮਾ, ਮੈਡਮ ਗੁਰਮਿੰਦਰ ਕੌਰ, ਰਾਜੇਸ਼ ਕੁਮਾਰ ਭਗਤ, ਹਰਜਿੰਦਰ ਸਿੰਘ ਜਿੰਦੀ, ਲਾਲੀ ਕਰਤਾਰਪੁਰੀ, ਡਾਕਟਰ ਵੀਨਾ ਅਰੋੜਾ, ਪਰਮਦਾਸ ਹੀਰ, ਗੁਰਦੀਪ ਸਿੰਘ ਉਜਾਲਾ, ਉਰਮਿਲਜੀਤ ਸਿੰਘ, ਜੇ.ਐਸ. ਸੇਖੋਂ, ਮਨਜੀਤ ਸਿੰਘ, ਜਰਨੈਲ ਸਿੰਘ ਸਾਥੀ, ਧਰਮਵੀਰ ਸਾਜਨ, ਸਟੇਟ ਅਵਾਰਡੀ ਕੁਲਵਿੰਦਰ ਸਿੰਘ ਗਾਖ਼ਲ, ਅਮਰ ਸਿੰਘ ਅਮਰ, ਹਰਵਿੰਦਰ ਸਿੰਘ, ਇੰਦਰ ਸਿੰਘ ਮਿਸ਼ਰੀ, ਨਵੀਂ ਟਿਵਾਣਾ, ਪਰਮਜੀਤ ਸਿੰਘ ਨੈਨਾ ਆਦਿ ਕਵੀ ਮੁੱਖ ਤੌਰ ਤੇ ਸ਼ਾਮਲ ਸਨ।

    https://www.facebook.com/share/p/kwnUtAJ3KLuaYqQm/