ਫਿਰੋਜਪੁਰ, ( ਜਤਿੰਦਰ ਪਿੰਕਲ ):- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਫਿਰੋਜਪੁਰ ਸ਼ਹਿਰ ਦੇ ਬੱਸ ਸਟੈਂਡ ਅੰਦਰ ਬਣੇ ਕਾਮਰੇਡ ਦਿਆਲ ਸਿੰਘ ਹਾਲ ਵਿੱਚ ਕਰਵਾਏ ਗਏ ਇੱਕ ਸਾਦਾ ਸਮਾਗਮ ਦੋਰਾਨ ਫਿਰੋਜਪੁਰ ਇਲਾਕੇ ਨਾਲ ਸਬੰਧਿਤ 20 ਜਰੂਰਤ ਮੰਦ , ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ। ਇਹ ਚੈਕ ਸੰਸਥਾ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਬਲਵਿੰਦਰ ਸ਼ਰਮਾ , ਤਲਵਿੰਦਰ ਕੌਰ ਅਤੇ ਹੋਰ ਮੈਂਬਰਾਂ ਵੱਲੋਂ ਵੰਡੇ ਗਏ।
ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ ਅਤੇ ਤਲਵਿੰਦਰ ਕੌਰ ਦੱਸਿਆ ਕਿ ਸੰਸਥਾ ਦੇ ਬਾਨੀ ਡਾ ਐਸ ਪੀ ਸਿੰਘ ਓਬਰਾਏ ਵੱਲੋਂ ਲੰਮੇ ਸਮੇਂ ਤੋਂ ਲੋੜਵੰਦਾ ਦੀ ਭਲਾਈ ਦੇ ਕਿਸੇ ਹੋਰ ਤੋਂ ਮਾਲੀ ਮੱਦਦ ਲਏ ਆਪਣੇ ਕੋਲੋਂ ਹੀ ਲਗਾਤਾਰ ਆਰਥਿਕ ਸਹਾਇਤਾ ਸ਼ੁਰੂ ਕੀਤੀ ਜਾ ਰਹੀ ਹੈ ।ਉਨ੍ਹਾਂ ਦੱਸਿਆ ਕਿ ਫਿਰੋਜਪੁਰ ਜਿਲ੍ਹੇ ਅੰਦਰ ਪੰਜ ਅਧੁਨਿਕ ਸਹੂਲਤਾਂ ਨਾਲ ਮੈਡੀਕਲ ਲੈਬੋਰਟਰੀਆਂ , ਡਾਇਲਸਿਸ ਮਸ਼ੀਨ, ਕੰਪਿਊਟਰ ਸੈਂਟਰ , ਸਿਲਾਈ ਸੈਂਟਰ, ਐਂਬੂਲੈਂਸ ਅਤੇ ਦੋ ਸੋ ਦੇ ਕਰੀਬ ਲੋੜਵੰਦ ਪਰਿਵਾਰਾਂ ਦੀ ਮਹੀਨਾਵਾਰ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਅੱਗੇ ਹੋਰ ਵੀ ਕਈ ਲੋਕ ਭਲਾਈ ਦੇ ਕਾਰਜ ਸ਼ੁਰੂ ਕੀਤੇ ਜਾਣਗੇ। ਇਸ ਮੋਕੇ ਮੈਡਮ ਜਸਪ੍ਰੀਤ ਕੌਰ ਯੂ ਐਸ ਏ, ਬਲਵਿੰਦਰ ਪਾਲ ਸ਼ਰਮਾ,ਤਲਵਿੰਦਰ ਕੌਰ ਰਣਧੀਰ ਜੋਸ਼ੀ ਅਤੇ ਕੁਲਵੰਤ ਕੌਰ ਸਮੇਤ ਹੋਰ ਪਤਵੰਤੇ ਵੀ ਮੋਜੂਦ ਸਨ।