ਅਯੁੱਧਿਆ ‘ਚ ਰਾਮ ਮੰਦਰ ਨੂੰ ਲੈ ਕੇ ਸਿਆਸੀ ਪਾਰਟੀਆਂ ਦੀ ਵੱਖ-ਵੱਖ ਰਾਏ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਕਿਹਾ ਹੈ ਕਿ ਕੋਈ ਵੀ ਪਾਰਟੀ ਜਾਵੇ ਜਾਂ ਨਾ ਜਾਵੇ, ਉਹ ਜ਼ਰੂਰ ਜਾਣਗੇ। ਕਾਂਗਰਸ ਵੱਲੋਂ ਰਾਮ ਮੰਦਰ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਦਾ ਸੱਦਾ ਠੁਕਰਾਏ ਜਾਣ ‘ਤੇ ਸਾਬਕਾ ਕ੍ਰਿਕਟਰ ਨੇ ਕਿਹਾ, ”ਇਹ ਸਾਡੀ ਚੰਗੀ ਕਿਸਮਤ ਹੈ ਕਿ ਇਹ ਮੰਦਰ ਸਾਡੇ ਸਮਿਆਂ ‘ਚ ਬਣ ਰਿਹਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਜਾ ਕੇ ਆਸ਼ੀਰਵਾਦ ਲੈਣਾ ਚਾਹੀਦਾ ਹੈ। ਕੋਈ ਵੀ ਪਾਰਟੀ ਜਾਵੇ ਜਾਂ ਨਾ ਜਾਵੇ, ਮੈਂ ਜ਼ਰੂਰ ਜਾਵਾਂਗਾ।”

    ਉਨ੍ਹਾਂ ਨੇ ਅੱਗੇ ਕਿਹਾ, “ਜੇ ਕਿਸੇ ਨੂੰ ਮੇਰੇ ਰਾਮ ਮੰਦਰ ਜਾਣ ਤੋਂ ਕੋਈ ਸਮੱਸਿਆ ਹੈ, ਤਾਂ ਉਨ੍ਹਾਂ ਨੂੰ ਜੋ ਕਰਨਾ ਹੈ ਉਹ ਕਰਨ। ਮੈਂ ਤਾਂ ਜ਼ਰੂਰ ਜਾਵਾਂਗਾ।” ਤੁਹਾਨੂੰ ਦੱਸ ਦੇਈਏ ਕਿ ਹਰਭਜਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਵਾਸੀਆਂ ਨੂੰ 22 ਜਨਵਰੀ ਨੂੰ ਅਯੁੱਧਿਆ ‘ਚ ਹੋਣ ਵਾਲੇ ਸ਼੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਵਧਾਈ ਦਿੱਤੀ ਹੈ।

    ਹਰਭਜਨ ਨੇ ਕਿਹਾ ਕਿ “22 ਜਨਵਰੀ ਨੂੰ ਮੈਂ ਚਾਹਾਂਗਾ ਕਿ ਵੱਧ ਤੋਂ ਵੱਧ ਲੋਕ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ।” ਟੀਵੀ ਰਾਹੀਂ ਹੋਣ ਜਾਂ ਉਥੇ ਜਾ ਕੇ, ਲੋਕ ਰਾਮ ਲਲਾ ਦਾ ਅਸ਼ੀਰਵਾਦ ਲੈਣ ਕਿਉਂਕਿ ਇਹ ਇਤਿਹਾਸਕ ਦਿਨ ਹੈ. ਭਗਵਾਨ ਰਾਮ ਸਾਰਿਆਂ ਦੇ ਹਨ ਅਤੇ ਉਨ੍ਹਾਂ ਦੇ ਜਨਮ ਸਥਾਨ ‘ਤੇ ਮੰਦਰ ਬਣ ਰਿਹਾ ਹੈ। ਇਹ ਬਹੁਤ ਵੱਡੀ ਗੱਲ ਹੈ। ਮੈਂ ਅਯੁੱਧਿਆ ਜ਼ਰੂਰ ਜਾਵਾਂਗਾ। ਮੈਂ ਬਹੁਤ ਧਾਰਮਿਕ ਬੰਦਾ ਹਾਂ। ਮੈਂ ਹਰ ਮੰਦਰ, ਮਸਜਿਦ ਅਤੇ ਗੁਰਦੁਆਰੇ ‘ਚ ਪ੍ਰਾਰਥਨਾ ਕਰਨਾ ਦਾਂ। ਜਦੋਂ ਵੀ ਮੌਕਾ ਮਿਲੇਗਾ ਮੈਂ ਜ਼ਰੂਰ ਜਾਵਾਂਗਾ।”

    ਦੱਸ ਦੇਈਏ ਕਿ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦਾ ਸੱਦਾ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਭੇਜਿਆ ਗਿਆ ਹੈ। ਹਾਲਾਂਕਿ ਉਹ 22 ਜਨਵਰੀ ਤੋਂ ਬਾਅਦ ਆਪਣੇ ਪੂਰੇ ਪਰਿਵਾਰ ਨਾਲ ਅਯੁੱਧਿਆ ਜਾਣਗੇ। ਉਨ੍ਹਾਂ ਕਿਹਾ ਕਿ ਮੇਰੇ ਮਾਤਾ-ਪਿਤਾ ਵੀ ਅਯੁੱਧਿਆ ਜਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਮ ਜਨਮ ਭੂਮੀ ਟਰੱਸਟ ਵੱਲੋਂ ਸਿਰਫ਼ ਇੱਕ ਪੱਤਰ ਮਿਲਿਆ ਹੈ। ਸੁਰੱਖਿਆ ਦੇ ਮੱਦੇਨਜ਼ਰ 22 ਜਨਵਰੀ ਨੂੰ ਸੱਦੇ ‘ਤੇ ਸਿਰਫ਼ ਇੱਕ ਜਾਂ ਦੋ ਵਿਅਕਤੀਆਂ ਨੂੰ ਹੀ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਅਜਿਹੇ ‘ਚ ਮੈਂ 22 ਜਨਵਰੀ ਤੋਂ ਬਾਅਦ ਆਪਣੇ ਪੂਰੇ ਪਰਿਵਾਰ ਨਾਲ ਅਯੁੱਧਿਆ ਜਾਣ ਦਾ ਫੈਸਲਾ ਕੀਤਾ ਹੈ।