ਜਲੰਧਰ (ਵਿੱਕੀ ਸੂਰੀ) – ਹਰਨਾਮਦਾਸਪੁਰਾ ਜਲੰਧਰ ਵਿਖੇ ਰਹਿਣ ਵਾਲੀ ਬੀਬੀ ਸੁਕੇਸ਼ ਕੁਮਾਰੀ ਜੀ ਦਾ ਅੱਜ ਦਿਹਾਂਤ ਹੋ ਗਿਆ ਹੈ। ਇਸ ਦੁੱਖਦਾਈ ਖਬਰ ਨਾਲ ਉਨ੍ਹਾਂ ਦਾ ਪਰਿਵਾਰ ਸਦਮੇ ਵਿੱਚ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਇਹ ਕਾਫੀ ਸਮੇ ਤੋਂ ਬਿਮਾਰ ਚੱਲ ਰਹੇ ਸਨ ਅੱਜ ਅਚਾਨਕ ਇਹਨਾਂ ਨੇ ਨਿੱਜੀ ਹਸਪਤਾਲ ਵਿਚ ਦਮ ਤੋੜ ਦਿੱਤਾ ।
ਜਦੋਂ ਵੈਲਕਮ ਪੰਜਾਬ ਦੇ ਪੱਤਰਕਾਰ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਤਾ ਉਹਨਾਂ ਦੇ ਪੁੱਤਰ ਨੀਰਜ ਅਰੋੜਾ ਜੋ ਕਿ ਬਹੁਤ ਉਘੇ ਬਿਜਨਸਮੈਨ ਹਨ ਉਹਨਾਂ ਨੇ ਦੱਸਿਆ ਕਿ ਅੱਜ ਸਵੇਰੇ 7 ਵਜੇ ਉਹਨਾਂ ਨੇ ਅਚਾਨਕ ਹਸਪਤਾਲ ਵਿੱਚ ਆਪਣਾ ਦਮ ਤੋੜ ਦਿੱਤਾ ਅਤੇ ਸੰਸਾਰ ਨੂੰ ਅਚਾਨਕ ਸਦਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ਨੀਰਜ ਅਰੋੜਾ ਜੀ ਦਾ ਆਪਣੀ ਮਾਤਾ ਜੀ ਨਾਲ ਬਹੁਤ ਹੀ ਗੂੜਾ ਪਿਆਰ ਸੀ ਉਹਨਾਂ ਦੀ ਮੌਤ ਨਾਲ ਨੀਰਜ ਅਰੋੜਾ ਅਤੇ ਪਰਿਵਾਰ ਨੂੰ ਬਹੁਤ ਹੀ ਗਹਿਰਾ ਸਦਮਾ ਲੱਗਿਆ ਹੈ ਓਹਨਾ ਦਾ ਅੰਤਿਮ ਸੰਸਕਾਰ ਹਰਨਾਮਦਾਸਪੁਰਾ ਜਲੰਧਰ ਵਿਖੇ ਅੱਜ 3.00 ਵਜੇ ਕੀਤਾ ਜਾਵੇਗਾ ।
ਇਸ ਮੌਕੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੁਕੇਸ਼ ਕੁਮਾਰੀ ਜੀ ਬਹੁਤ ਹੀ ਦਿਆਲੂ ਅਤੇ ਨੇਕ ਸੁਭਾਅ ਦੀ ਮਾਲਿਕ ਸਨ , ਜੋ ਸਾਨੂੰ ਸਭ ਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ ਅਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।