ਮੁਕਤਸਰ ਕੋਟਕਪੂਰਾ ਰੋਡ ‘ਤੇ ਵੱਡਾ ਹਾਦਸਾ ਵਾਪਰ ਗਿਆ ਹੈ। ਇਥੇ ਯਾਤਰੀਆਂ ਨਾਲ ਭਰੀ ਹੋਈ ਬੱਸ ਨਹਿਰ ਵਿਚ ਜਾ ਡਿੱਗੀ ਹੈ। ਮਿਲੀ ਜਾਣਕਾਰੀ ਮੁਤਾਬਕ ਬੱਸ ਵਿਚ ਲਗਭਗ 45 ਯਾਤਰੀ ਸਵਾਰ ਸਨ। ਖਬਰ ਹੈ ਕਿ ਮੁਕਤਸਰ ਤੋਂ ਕੋਟਕਪੂਰਾ ਜਾ ਰਹੀ ਪ੍ਰਾਈਵੇਟ ਬੱਸ ਝਬੇਲਵਾਲੀ ਪਿੰਡ ਕੋਲ ਨਹਿਰ ਵਿਚ ਜਾ ਡਿੱਗੀ। ਭਾਰੀ ਮੀਂਹ ਤੇ ਤੇਜ਼ ਰਫਤਾਰ ਹੋਣ ਕਾਰਨ ਬੱਸ ਨਹਿਰ ਵਿਚ ਡਿੱਗ ਗਈ। ਕਿੰਨੇ ਲੋਕਾਂ ਦੀ ਮੌਤ ਹੋਈ ਹੈ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਕਈਆਂ ਦੇ ਰੁੜ੍ਹ ਜਾਣ ਦੀ ਵੀ ਖਬਰ ਹੈ। ਪਿੰਡ ਵਾਸੀ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।