ਬੀਤੇ ਦਿਨ ਹੀ ਅੰਮ੍ਰਿਤਸਰ ਦੇ ਇਲਾਕਾ ਸੁਲਤਾਨਵਿੰਦ ਰੋਡ ਵਿੱਚ ਪਤੰਗਬਾਜ਼ੀ ਨੂੰ ਲੈ ਕੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ, ਹੁਣ ਇਹ ਮਾਮਲਾ ਅੰਮ੍ਰਿਤਸਰ ਪੁਲਿਸ ਨੇ ਕੁੱਝ ਹੀ ਘੰਟਿਆਂ ਵਿੱਚ ਸੁਲਝਾ ਲਿਆ ਹੈ। ਪੁਲਿਸ ਨੇ ਲੁਧਿਆਣਾ ਤੋਂ ਤਿੰਨ ਮੁਲਜ਼ਮਾਂ ਕਾਬੂ ਕਰ ਲਏ ਹਨ। ਅੰਮ੍ਰਿਤਸਰ ਦੇ ਇਲਾਕਾ ਸੁਲਤਾਨਵਿੰਡ ਰੋਡ ਵਿਖੇ ਐਤਵਾਰ ਦੇਰ ਰਾਤ ਨੂੰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਕਾਬੂ ਕਤਰ ਲਿਆ ਹੈ।
ਇਸ ਮਾਮਲੇ ਸਬੰਧੀ ਏਡੀਸੀਪੀ ਡਾਕਟਰ ਪ੍ਰਭਕਿਆ ਜੈਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੁਗਰਾਜ ਸਿੰਘ ਜਿਸ ਦੀ ਉਮਰ 26 ਸਾਲ ਹੈ ਉਹ ਇੱਕ ਪੇਪਰ ਫੈਕਟਰੀ ਦਿੱਲੀ ਵਿਖੇ ਕੰਮ ਕਰਦਾ ਸੀ ਇਸ ਦੇ ਉੱਤੇ ਪਹਿਲਾਂ ਵੀ ਕਈ ਮੁਕਦਮੇ ਦਰਜ ਸੀ।, ਦੂਜਾ ਮੁਲਜ਼ਮ ਅਦਿੱਤਿਆ ਵੈਦੀ ਜਿਸ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ ਉਹ ਜਿਮ ਟ੍ਰੇਨਰ ਦਾ ਕੰਮ ਕਰਦਾ ਸੀ ਇਸ ਦੇ ਉੱਤੇ ਵੀ ਪਹਿਲਾਂ ਪੁਲਿਸ ਮੁਕਦਮੇ ਦਰਜ ਸੀ, ਤੀਜਾ ਦੋਸ਼ੀ ਸ਼ਮਸ਼ੇਰ ਸਿੰਘ ਜਿਸ ਦੀ ਉਮਰ 47 ਸਾਲ ਦੱਸੀ ਜਾ ਰਹੀ ਹੈ ਜੋ ਗੋਲ ਗੱਪਿਆਂ ਦੀ ਰੇੜੀ ਲਗਾਉਂਦਾ ਸੀ, ਪੁਲਿਸ ਨੇ ਇਹਨਾਂ ਤੋਂ ਇਲਾਵਾ ਇੱਕ ਕਾਰ ਵੀ ਬਰਾਮਦ ਕੀਤੀ, ਅੰਮ੍ਰਿਤਸਰ ਪੁਲਿਸ ਨੂੰ ਇਨ੍ਹਾਂ ਮੁਲਜ਼ਮਾਂ ਦਾ ਦੋ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ।
ਏਡੀਸੀਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਏਡੀਸੀਪੀਸੀਟੀ 3 ਦੇ ਵੱਲੋਂ ਪਿਛਲੇ 10 ਦਿਨ ਦੇ ਅੰਦਰ ਐਨਡੀਪੀਐਸ ਐਕਟ ਦੇ ਤਹਿਤ ਦੇ ਚਲਦੇ 5 ਮੁਲਜ਼ਮਾਂ ਨੂੰ ਕੀਤਾ ਕਾਬੂ, ਜੁਰਮ ਰੋਕੋ ਕਾਰਵਾਈਆਂ ਵਿੱਚ 44 ਗ੍ਰਫਤਾਰ ਕੀਤੇ ਗਏ ਵਿਅਕਤੀ, 26 ਜਨਵਰੀ ਤੋਂ ਲੈ ਕੇ 6 ਫਰਵਰੀ ਤੱਕ ਵੱਖ-ਵੱਖ ਮੁਕਦਮਿਆਂ ਵਿੱਚ 29 ਗ੍ਰਫਤਾਰੀਆਂ ਕੀਤੀ ਗਈ। ਅਤੇ ਤਿੰਨ ਪੀਓ ਵੀ ਕੀਤੇ ਗ੍ਰਫਤਾਰ, ਉਹਨਾਂ ਨੇ ਦੱਸਿਆ ਕਿ 10 ਦਿਨਾਂ ਅੰਦਰ ਕੁੱਲ 81 ਦੋਸ਼ੀਆ ਅਤੇ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।