ਪਾਤੜਾਂ ਵਿੱਚ ਦੇਰ ਰਾਤ ਪ੍ਰੇਮਿਕਾ ਦੇ ਘਰ ਮਿਲਣ ਗਏ ਆਸ਼ਿਕ ਦੀ ਲੜਕੀ ਦੇ ਭਰਾ ਤੇ ਦਾਦੇ ਨੇ ਕੁੱਟਮਾਰ ਕੀਤੀ। ਨੌਜਵਾਨ ਜ਼ਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਪੁਲਿਸ ਨੇ ਲੜਕੀ ਦੇ ਦਾਦੇ ਤੇ ਭਰਾ ਉਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਘੱਗਾ ਪੁਲਿਸ ਨੇ ਦੇਰ ਰਾਤ ਪ੍ਰੇਮਿਕਾ ਦੇ ਘਰ ਉਸ ਨਾਲ ਮਿਲਣ ਆਏ ਆਸ਼ਿਕ ਨਾਲ ਕੁੱਟਮਾਰ ਕਰਨ ਤੋਂ ਬਾਅਦ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਮੁਲਜ਼ਮ ਲੜਕੀ ਦੇ ਭਰਾ ਅਤੇ ਦਾਦੇ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਕਾਬਿਲੇਗੌਰ ਹੈ ਕਿ ਗੁਰਬਖਸ਼ ਸਿੰਘ (24) ਕੰਬਾਈਨ ਦਾ ਸੀਜ਼ਨ ਲਗਾਉਣ ਲਈ ਹਰਿਆਣਾ ਵਿੱਚ ਗਿਆ ਹੋਇਆ ਸੀ।
ਲੜਕੀ ਦੇ ਫੋਨ ਕਰਕੇ ਬੁਲਾਉਣ ਤੋਂ ਬਾਅਦ ਹੀ ਉਹ ਉਸ ਦੇ ਘਰ ਗਿਆ ਸੀ। ਜਿਥੇ ਉਸ ਨੂੰ ਦਾਦਾ-ਪੋਤੇ ਨੇ ਘੇਰ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਾਲਾਂਕਿ ਜ਼ਖ਼ਮੀ ਹਾਲਤ ਵਿੱਚ ਉਹ ਉਥੋਂ ਭੱਜ ਨਿਕਲਿਆ ਪਰ ਘਰ ਜਾ ਕੇ ਇੱਕ ਸੌਂ ਗਿਆ ਅਤੇ ਫਿਰ ਸਵੇਰੇ ਉਠਿਆ ਨਹੀਂ।
ਥਾਣਾ ਇੰਚਰਾਜ ਦਰਸ਼ਨ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਪਰਿਵਾਰ ਵੱਲੋਂ ਦਰਜ ਕਰਵਾਏ ਗਏ ਬਿਆਨ ਵਿੱਚ ਦੋ ਲੋਕਾਂ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।