ਫਗਵਾੜਾ (ਇੰਦਰਜੀਤ ਸ਼ਰਮਾ)- ਅੱਜ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਫਗਵਾੜੇ ਦੇ ਉੱਗੇ ਪੱਤਰਕਾਰ ਨਰੇਸ਼ਪਾਸੀ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਜਾਣਕਾਰੀ ਮੁਤਾਬਿਕ ਨਰੇਸ਼ ਪਾਸੀ ਰਾਤ ਇੱਕ ਡੇਢ ਵਜੇ ਤੱਕ ਜਾਗਦੇ ਰਹੇ ਤੇ whatsapp ਤੇ ਮੈਸੇਜ ਵੀ ਪਾਉਂਦੇ ਰਹੇ ਪਰ ਸਵੇਰੇ 3:30 ਵਜੇ ਉੱਠੇ ਤੇ ਘਰ ਦੀ ਉੱਪਰਲੀ ਮੰਜ਼ਿਲ ਦੇ ਸੋਫੇ ਤੇ ਜਾ ਕੇ ਬੈਠ ਗਏ ਅਤੇ ਅੱਧੇ ਪੌਣੇ ਘੰਟੇ ਬਾਅਦ ਜਦੋਂ ਉਹਨਾਂ ਦੀ ਬੇਟੀ ਨੇ ਦੇਖਿਆ ਕਿ ਉਹ ਥੱਲੇ ਨਹੀਂ ਆਏ ਤਾਂ ਉੱਪਰ ਦੇਖਣ ਗਈ ਤੇ ਉਸਨੇ ਆਪਣੇ ਪਾਪਾਂ ਨੂੰ ਬਹੁਤ ਉਠਾਣ ਦੀ ਕੋਸ਼ਿਸ਼ ਕੀਤੀ ਪਰ ਉਹ ਉੱਠੇ ਨਹੀਂ ਇਸ ਤੇ ਉਹਨਾਂ ਨੂੰ ਨੇੜਲੇ ਹਸਪਤਾਲ  ਲੈ ਗਏ ਜਿੱਥੇ ਡਾਕਟਰਾਂ ਨੇ ਨਰੇਸ਼ ਪਾਸੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਨਰੇਸ਼ ਪਾਸੀ ਬਹੁਤ ਹੀ ਨੇਕ ਤੇ ਸਮਾਜ ਸੇਵਾ ਕਰਨ ਵਾਲੇ ਇਨਸਾਨ ਸਨ। ਜਲੰਧਰ ਤੋਂ ਵਾਰਡ ਨੰਬਰ ਪੰਜਾਬ ਦੇ ਕੌਂਸਲਰ ਤੇ ਵਿਰੋਧੀ ਧਿਰ ਦੇ ਨੇਤਾ ਮਨਜੀਤ ਸਿੰਘ ਟੀਟੂ ਨੇ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਨਰੇਸ਼ ਪਾਸੀ ਬਹੁਤ ਹੀ ਵਧੀਆ ਇਨਸਾਨ ਸਨ ਇਹਨਾਂ ਦਾ ਜਾਣਾ ਪਰਿਵਾਰ ਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅੱਜ ਉਹਨਾਂ ਦਾ ਅੰਤਿਮ ਸੰਸਕਾਰ 1:00 ਵਜੇ ਸ਼ਮਸ਼ਾਨ ਘਾਟ ਬੰਗਾ ਰੋਡ ਫਗਵਾੜਾ ਵਿਖੇ ਕੀਤਾ ਜਾਵੇਗਾ।