Skip to content
ਫਰੀਦਕੋਟ (ਵਿਪਨ ਕੁਮਾਰ ਮਿਤੱਲ) :-ਨੈਸ਼ਨਲ ਯੂਥ ਕਲੱਬ ( ਰਜਿ:)ਫਰੀਦਕੋਟ ਨੇ ਕਲੱਬ ਦੇ ਪ੍ਰਧਾਨ ਡ: ਸੰਜੀਵ ਸੇਠੀ ਦੀ ਪ੍ਰਧਾਨਗੀ ਹੇਠ ਕੇ ਐਨ ਜੈਨ ਸਕੂਲ ਫਰੀਦਕੋਟ ਵਿਖੇ ਧੀਆਂ ਦੀ ਲੋਹੜੀ ਮਨਾਈ। ਕਲੱਬ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਕਲੱਬ ਦੇ ਸਾਬਕਾ ਪ੍ਰਧਾਨ ਸ ਦਵਿੰਦਰ ਸਿੰਘ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ।ਕਲੱਬ ਦੇ ਸਲਾਹਕਾਰ ਪ੍ਰੋਫੈਸਰ ਪਰਮਿੰਦਰ ਸਿੰਘ ਨੇ ਲੋਹੜੀ ਦੇ ਤਿਉਹਾਰ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਅੱਜ ਦੇ ਲੋਹੜੀ ਦੇ ਤਿਉਹਾਰ ਤੇ ਸਾਨੂੰ ਆਪਸੀ ਭਾਈਚਾਰਾ ਬਣਾਈ ਰੱਖਣ ਦਾ ਪ੍ਰਨ ਕਰਨਾ ਚਾਹੀਦਾ।ਕਲੱਬ ਦੇ ਚੇਅਰਮੈਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਲੋਹੜੀ ਦੇ ਤਿਉਹਾਰ ਤੇ ਸਭਨਾ ਨੂੰ ਵਧਾਈ ਦਿੱਤੀ ਤੇ ਕਿਹਾ ਸਾਨੂੰ ਇਸ ਤਰ੍ਹਾਂ ਦੇ ਤਿਉਹਾਰ ਸਾਡੇ ਅੰਦਰ ਸਦਭਾਵਨਾ ਪੈਦਾ ਕਰਦੇ ਹਨ ਅਤੇ ਸਾਨੂੰ ਆਪਸੀ ਭਾਈਚਾਰਾ ਅਤੇ ਸਦਭਾਵਨਾ ਬਣਾਈ ਰੱਖਣ ਦਾ ਪ੍ਰਣ ਕਰਨਾ ਚਾਹੀਦਾ ਹੈ।ਸਮਾਗਮ ਵਿੱਚ ਕਲੱਬ ਵੱਲੋਂ ਚਲਾਏ ਜਾ ਰਹੇ ਮਲਟੀਪਲ ਟ੍ਰੇਨਿੰਗ ਸੈਂਟਰ ਦੀਆਂ ਲੜਕੀਆਂ ਨੇ ਸੈਂਟਰ ਦੇ ਇੰਚਾਰਜ ਮੈਡਮ ਕਿਰਨ ਸੁਖੀਜਾ ਦੀ ਅਗਵਾਈ ਵਿੱਚ ਗਿੱਧਾ,ਭੰਗੜਾ ਪੇਸ਼ ਕੀਤਾ ਜਿਸ ਨੂੰ ਸਾਰਿਆਂ ਬਹੁਤ ਸਲਾਹਿਆ।ਇਸ ਪ੍ਰੋਗਰਾਮ ਵਿੱਚ ਸਰਕਾਰੀ ਹਰਿੰਦਰਾ ਪ੍ਰਾਇਮਰੀ ਸਕੂਲ ਫਰੀਦਕੋਟ ਦੀ ਪੰਜਵੀਂ ਕਲਾਸ ਦੀ ਵਿਦਿਆਰਥਣ ਗੁਰਨੂਰ ਪ੍ਰੀਤ ਕੌਰ ਨੇ ਪੰਜਾਬ ਡੀ ਕੋਇਲ ਸੁਰਿੰਦਰ ਕੌਰ ਦੇ ਮਕਬੂਲ ਪੰਜਾਬੀ ਗੀਤ “ਮੱਸਿਆ ਦੇ ਮੇਲੇ ਨੂੰ ਜਾਣਾ , ਚੰਨਾ ਵੇਂ ਮੇਰਾ ਦਿਲ ਕਰਦਾ” ਗੀਤ ਅਤੇ ਪੰਜਾਬੀ ਗੀਤਾਂ ਤੇ ਕੋਰੀਓ
ਗਰਾਫੀ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਅਤੇ ਹਾਜ਼ਰੀਨ ਨੇ ਇਸ ਬੱਚੀ ਨੂੰ ਨਕਦ ਇਨਾਮ ਦੇ ਕੇ ਉਤਸ਼ਾਹਿਤ ਕੀਤਾ।ਇਸ ਮੌਕੇ ਤੇ ਸਭਨਾ ਨੇ ਮੂੰਗਫਲੀ,ਗਚੱਕ, ਰੇਵੜੀਆਂ ਖਾ ਕੇ ਆਨੰਦ ਮਾਣਿਆ। ਅੰਤ ਵਿੱਚ ਕਲੱਬ ਦੇ ਪ੍ਰਧਾਨ ਡਾਕਟਰ ਸੰਜੀਵ ਸੇਠੀ ਨੇ ਸਭਨਾ ਨੂੰ ਲੋਹੜੀ ਦੀ ਵਧਾਈ ਦਿੰਦੇ ਹੋਏ ਸਭਨਾ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਡਾਕਟਰ ਸੰਜੀਵ ਸੇਠੀ, ਚੇਅਰਮੈਨ ਪ੍ਰਿੰਸੀਪਲ ਸੁਰੇਸ਼ ਅਰੋੜਾ,ਮੀਤ ਪ੍ਰਧਾਨ ਸੁਖਵਿੰਦਰ ਸਿੰਘ ਜੌਹਰ,ਖਜਾਨਚੀ ਅਜੇ ਜੈਨ,ਸਲਾਹਕਾਰ ਸੇਵਾ ਮੁਕਤ ਪ੍ਰਿੰਸੀਪਲ ਡ: ਪਰਮਿੰਦਰ ਸਿੰਘ, ਸ ਦਵਿੰਦਰ ਸਿੰਘ ਸਾਬਕਾ ਪ੍ਰਧਾਨ, ਡ:ਬਲਜੀਤ ਸ਼ਰਮਾ ਸਾਬਕਾ ਪ੍ਰਧਾਨ, ਰਾਜਾ,ਜਸਪ੍ਰੀਤ ਸਿੰਘ ,ਗੁਰਪ੍ਰੀਤ ਸਿੰਘ ਮਾਨ ,ਕਿਰਨ ਸੁਖੀਜਾ,ਮਨਪ੍ਰੀਤ ਕੌਰ, ਦੀਯਾ,ਸਨਪ੍ਰੀਤ ਕੌਰ,ਕਿਰਨ, ਅਨੁ,ਸੰਦੀਪ ਕੌਰ,ਗੁਰਪਰੀਤ ਕੌਰ,ਪੂਜਾ,ਹੀਣਾ, ਤਰਿਸ਼ਾ,ਮੁਸਕਾਨ ਅਤੇ ਅਮਨਪ੍ਰੀਤ ਕੌਰ ਹਾਜਰ ਸਨ।
Post Views: 2,129
Related