ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਕਰਨਾਲ ਦੇ ਲੈਫਟੀਨੈਂਟ ਵਿਨੈ ਨਰਵਾਲ ਨੂੰ ਅੰਤਿਮ ਵਿਦਾਈ ਦੇ ਦਿੱਤੀ ਗਈ। ਭੈਣ ਸ੍ਰਿਸ਼ਟੀ ਤੇ ਕਜ਼ਨ ਭਰਾ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਇਸ ਤੋਂ ਪਹਿਲਾਂ ਭੈਣ ਨੇ ਅਰਥੀ ਨੂੰ ਮੋਢਾ ਵੀ ਦਿੱਤਾ। CM ਨਾਇਬ ਸੈਣੀ ਤੇ ਸਾਬਕਾ ਡਿਪਟੀ ਸੀਐੱਮ ਦੁਸ਼ਯੰਤ ਚੌਟਾਲਾ ਵੀ ਸ਼ਰਧਾਂਜਲੀ ਦੇਣ ਪਹੁੰਚੇ। ਲੈਫਟੀਨੈਂਟ ਦੀ ਅੰਤਿਮ ਯਾਤਰਾ ਵਿਚ ਜਨਸੈਲਾਬ ਉਮੜਿਆ। ਦੱਸ ਦੇਈਏ ਕਿ ਇਸ ਅੱਤਵਾਦੀ ਹਮਲੇ ਵਿੱਚ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਭਾਰਤੀ ਜਲ ਸੈਨਾ ਦਾ ਲੈਫਟੀਨੈਂਟ ਵਿਨੈ ਨਰਵਾਲ ਵੀ ਮਾਰਿਆ ਗਿਆ ਹੈ। 26 ਸਾਲਾ ਵਿਨੈ ਹਾਲ ਹੀ ਵਿੱਚ ਵਿਆਹ ਤੋਂ ਬਾਅਦ ਆਪਣੀ ਪਤਨੀ ਹਿਮਾਂਸ਼ੀ ਨਾਲ ਹਨੀਮੂਨ ਲਈ ਪਹਿਲਗਾਮ ਗਿਆ ਸੀ। ਲੈਫਟੀਨੈਂਟ ਦੀ ਮ੍ਰਿਤਕ ਦੇਹ ਨੰ ਦੁਪਹਿਰ 4 ਵਜੇ ਪਹਿਲਗਾਮ ਤੋਂ ਪਹਿਲਾਂ ਦਿੱਲੀ ਤੇ ਫਿਰ ਕਰਨਾਲ ਲਿਆਂਦਾ ਗਿਆ ਸੀ। ਲੈਫਟੀਨੈਂਟ ਨਰਵਾਲ ਨੂੰ ਅੱਤਵਾਦੀਆਂ ਨੇ ਪਹਿਲਗਾਮ ਦੀ ਬੈਸਰਨ ਘਾਟੀ ਵਿਚ ਨਾਂ ਪੁੱਛਣ ਦੇ ਬਾਅਦ ਸਿਰ ਵਿਚ ਗੋਲੀ ਮਾਰੀ ਸੀ। ਜਦੋਂ ਫਾਇਰਿੰਗ ਕੀਤੀ ਗਈ ਉਦੋਂ ਉਨ੍ਹਾਂ ਦੀ ਪਤਨੀ ਵੀ ਨਾਲ ਸੀ।