ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਇਕ ਨੀਟ ਵਿਦਿਆਰਥੀ ਨੂੰ 20,000 ਰੁਪਏ ਵਾਪਸ ਕਰਨ ਵਿਚ ਅਸਫਲ ਰਹਿਣ ਲਈ ਬੇਰਹਿਮੀ ਨਾਲ ਕੁੱਟਿਆ ਗਿਆ। ਇਲਜ਼ਾਮ ਹਨ ਕਿ ਪਹਿਲਾਂ 4-5 ਵਿਦਿਆਰਥੀਆਂ ਨੇ ਉਸ ਨੂੰ ਅਗਵਾ ਕੀਤਾ। ਦੋਸਤਾਂ ਨੇ ਪੀੜਤ ਨੂੰ ਵਿਆਜ ਸਣੇ 50 ਹਜ਼ਾਰ ਰੁਪਏ ਦੇਣ ਲਈ ਕਿਹਾ ਜਦੋਂ ਉਸ ਨੇ ਇਤਰਾਜ਼ ਜਤਾਇਆ ਤਾਂ ਇਸ ਤੋਂ ਬਾਅਦ, ਉਨ੍ਹਾਂ ਨੇ ਉਸ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਿਆ, ਉਸ ਨੂੰ ਅੱਗ ਲਗਾਈ, ਫਿਰ ਉਸ ਦੇ ਗੁਪਤ ਅੰਗਾਂ ‘ਤੇ ਇੱਟ ਬੰਨ੍ਹ ਦਿਤੀ।
ਪੁਲਿਸ ਨੇ ਇਸ ਘਟਨਾ ਵਿਚ ਸ਼ਾਮਲ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਦੀ ਵੀਡੀਉ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਨੌਜਵਾਨਾਂ ਨੂੰ ਨੀਟ ਦੇ ਵਿਦਿਆਰਥੀ ‘ਤੇ ਤਸ਼ੱਦਦ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਜਦਕਿ ਉਹ ਹੱਥ ਜੋੜ ਕੇ ਮਾਫੀ ਦੀ ਬੇਨਤੀ ਕਰ ਰਿਹਾ ਹੈ।ਡੀਸੀਪੀ ਸੈਂਟਰਲ ਆਰਐਸ ਗੌਤਮ ਨੇ ਦਸਿਆ ਕਿ ਪੀੜਤ ਵਿਦਿਆਰਥੀ ਇਟਾਵਾ ਜ਼ਿਲ੍ਹੇ ਦੇ ਲਵੇਦੀ ਥਾਣੇ ਦਾ ਵਸਨੀਕ ਹੈ। ਉਹ ਨੀਟ ਦੀ ਤਿਆਰੀ ਕਰਨ ਲਈ ਕਾਕਾਦੇਵ ਕੋਚਿੰਗ ਮੰਡੀ ਆਇਆ ਸੀ। ਇਸ ਦੇ ਦੋਸਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਰਹੇ ਹਨ।
ਡੀਸੀਪੀ ਦੇ ਅਨੁਸਾਰ, ਉਹ ਆਨਲਾਈਨ ਗੇਮ ਅਬੇਟਰ ਵਿਚ 20,000 ਰੁਪਏ ਹਾਰ ਗਿਆ। ਮੁਲਜ਼ਮ ਦੋਸਤ ਉਸ ਤੋਂ ਵਿਆਜ ਸਮੇਤ 50 ਹਜ਼ਾਰ ਰੁਪਏ ਦੀ ਮੰਗ ਕਰ ਰਹੇ ਸਨ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਿਆਫੜੇ ਗਏ ਵਿਦਿਆਰਥੀਆਂ ਨੇ ਦਸਿਆ ਕਿ ਵਾਇਰਲ ਵੀਡੀਉ 20 ਅਪ੍ਰੈਲ ਦੀ ਹੈ।