ਜਲੰਧਰ:- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਜਿੱਥੇ ਸਿੱਖਿਆ ਵਿਭਾਗ ਅਤੇ ਅਧਿਆਪਕ ਯਤਨਸ਼ੀਲ ਹਨ। ਉਸੇ ਲੜੀ ਵਿੱਚ ਅਧਿਆਪਕ ਸੰਜੀਵ ਕਪੂਰ ਲੋਕਾਂ ਤੇ ਘਰਾਂ ਵਿੱਚ ਸ਼ਾਮ ਵੇਲੇ ਅਤੇ ਛੁੱਟੀ ਵਾਲੇ ਦਿਨ ਜਾ ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰ ਰਹੇ ਹਨ,ਅਤੇ ਮੁਹੱਲਿਆਂ ਤੇ ਕਲੋਨੀਆਂ ਵਿੱਚ ਜਾ ਕੇ ਲੋਕਾਂ ਦੇ ਇਕੱਠ ਨੂੰ ਸਰਕਾਰ ਦੁਆਰਾ ਸਕੂਲਾਂ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਿਹਾ ਹੈ। ਅਧਿਆਪਕ ਦਾ ਕਹਿਣਾ ਹੈ ਕਿ ਜੋ ਮਾਂ ਬਾਪ ਸਵੇਰੇ ਫੈਕਟਰੀਆਂ ਅਤੇ ਕੰਮ ਧੰਦਿਆਂ ਵਿੱਚ ਚਲੇ ਜਾਂਦੇ ਹਨ ਉਹ ਸ਼ਾਮ ਵੇਲੇ ਹੀ ਮਿਲ ਸਕਦੇ ਹਨ ਜਾਂ ਛੁੱਟੀ ਵਾਲੇ ਦਿਨ ਮਿਲ ਸਕਦੇ ਹਨ। ਇਸ ਲਈ ਇਹ ਅਧਿਆਪਕ ਸ਼ਾਮ ਨੂੰ ਛੁੱਟੀ ਵਾਲੇ ਦਿਨ ਜਾ ਕੇ ਲੋਕਾਂ ਨੂੰ ਨਵੇਂ ਦਾਖਲੇ ਲਈ ਪ੍ਰੇਰਿਤ ਕਰ ਰਿਹਾ। ਇਸ ਅਧਿਆਪਕ ਦੇ ਕੰਮ ਦੀ ਸ਼ਲਾਘਾ ਆਸ ਪਾਸ ਦੀ ਲੋਕਾਂ ਵੱਲੋਂ ਵੀ ਕੀਤੀ ਜਾ ਰਹੀ ਹੈ।