ਖਾਣ ਪੀਣ ਦੇ ਸ਼ੌਕੀਨਾਂ ਵਾਸਤੇ ਅੱਜ ਜਲੰਧਰ ਦੇ ਵਿੱਚ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਮੈਕਡੋਨਲਡ ਨੇ ਜਲੰਧਰ ਪੁਲਿਸ ਲਾਈਨ ਦੇ ਕੋਲ ਆਪਣੀ ਇੱਕ ਨਵੀਂ ਫਰੈਂਚਾਈਜੀ ਖੋਲੀ ਹੈ| ਫਰੈਂਚਾਈਜ਼ੀ ਦੇ ਮਾਲਕ ਸ. ਸਤਪਾਲ ਸਿੰਘ ਮੁਲਤਾਨੀ ਨੇ ਆਪਣੇ ਜਨਮਦਿਨ ਦੇ ਮੌਕੇ ਤੇ ਬਹੁਤ ਹੀ ਸੁਚੱਜੇ ਤੇ ਨਿਮਰ ਤਰੀਕੇ ਦੇ ਨਾਲ ਬੋਲੇ ਸੋ ਨਿਹਾਲ ਦੇ ਜੈਕਾਰੇ ਦੇ ਨਾਲ ਆਪਣੇ ਇਸ ਕਾਰੋਬਾਰ ਦੀ ਸ਼ੁਰੂਆਤ ਕੀਤੀ| ਇਸ ਮੌਕੇ ਉਹਨਾਂ ਦੇ ਪਰਿਵਾਰਿਕ ਮੈਂਬਰ ਤੋਂ ਇਲਾਵਾ ਸ. ਗੁਰਪ੍ਰਤਾਪ ਸਿੰਘ ਖੁਰਾਨਾ ਸਰੋਵਰ ਪੋਟਿਕੋ ਵਾਲੇ ਵੀ ਮੌਜੂਦ ਸਨ|