ਇਸ ਸਾਲ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬੱਚੇ ਹੋਣ ਜਾਂ ਵੱਡੇ 45-48 ਡਿਗਰੀ ਤਾਪਮਾਨ ਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ ਹੈ। ਇਸ ਦੌਰਾਨ ਯੂਪੀ, ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਬਿਹਾਰ, ਝਾਰਖੰਡ ਸਮੇਤ ਕਈ ਰਾਜਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਹੈ।

    ਕੁਝ ਰਾਜਾਂ ਵਿਚ ਜੂਨ ਤੋਂ ਸਕੂਲ ਖੋਲ੍ਹੇ ਜਾਣੇ ਸਨ, ਪਰ ਮੌਸਮ ਵਿੱਚ ਕੋਈ ਸੁਧਾਰ ਨਾ ਹੁੰਦਾ ਦੇਖ ਕੇ ਗਰਮੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ। ਭਿਆਨਕ ਗਰਮੀ (Weather Alert) ਅਤੇ ਵਧਦੇ ਤਾਪਮਾਨ ਕਾਰਨ ਕਈ ਰਾਜਾਂ ਨੇ ਸਕੂਲਾਂ ਦੀਆਂ ਛੁੱਟੀਆਂ ‘ਚ ਬਦਲਾਅ ਕੀਤਾ ਹੈ। ਜੂਨ ਵਿਚ ਦੇਸ਼ ਦੇ ਕਈ ਹਿੱਸਿਆਂ ‘ਚ ਤਾਪਮਾਨ 45 ਡਿਗਰੀ ਤੋਂ ਜ਼ਿਆਦਾ ਦਰਜ ਕੀਤਾ ਗਿਆ ਸੀ।ਹਾਲ ਹੀ ‘ਚ ਡੀਡੀਐੱਮਏ ਨੇ ਹੀਟਵੇਵ ਤੋਂ ਬਚਣ ਲਈ ਅਲਰਟ ਵੀ ਜਾਰੀ ਕੀਤਾ ਸੀ। ਕਹਿਰ ਦੀ ਗਰਮੀ ਦੀ ਸਥਿਤੀ ਵਿਚ ਬੱਚਿਆਂ ਦੀ ਸਿਹਤ ਖਰਾਬ ਹੋਣ ਦਾ ਖਤਰਾ ਹੈ। ਇਸ ਲਈ ਛੋਟੇ ਬੱਚਿਆਂ ਨੂੰ ਵਿਸ਼ੇਸ਼ ਤੌਰ ਉਤੇ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਦੱਸ ਦਈਏ ਕਿ ਉੱਤਰੀ ਭਾਰਤ ਦੇ ਸ਼ਹਿਰਾਂ ਵਿਚ ਵੀ ਜਿੱਥੇ ਸਕੂਲ ਖੋਲ੍ਹੇ ਗਏ ਹਨ, ਉੱਥੇ ਸਮੇਂ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ।

    ਜਾਣੋ ਯੂਪੀ, ਦਿੱਲੀ, ਰਾਜਸਥਾਨ ਆਦਿ ਰਾਜਾਂ ਵਿਚ ਕਦੋਂ ਖੁੱਲ੍ਹਣਗੇ ਸਕੂਲ

    UP Schools Closed: ਯੂਪੀ ਵਿੱਚ ਜੁਲਾਈ ਤੱਕ ਕਰੋ ਇੰਤਜ਼ਾਰ
    ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਸਕੂਲ 24, 25 ਜੂਨ (UP Summer Vacation) ਤੋਂ ਖੁੱਲ੍ਹਣ ਵਾਲੇ ਸਨ, ਪਰ ਮੌਸਮ ਨੂੰ ਦੇਖਦੇ ਹੋਏ ਯੋਗੀ ਸਰਕਾਰ ਨੇ ਛੁੱਟੀਆਂ ਵਧਾਉਣ ਦਾ ਫੈਸਲਾ ਕੀਤਾ ਹੈ। ਹਾਲ ਹੀ ਵਿੱਚ ਯੂਪੀ ਦੇ ਕਈ ਸ਼ਹਿਰਾਂ ਵਿਚ ਗਰਜ ਅਤੇ ਹਲਕੀ ਬਾਰਿਸ਼ ਹੋਈ। ਪਰ ਇਸ ਦਾ ਮੌਸਮ ‘ਤੇ ਕਿੰਨਾ ਅਸਰ ਪਵੇਗਾ, ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਅਜਿਹੀ ਸਥਿਤੀ ਵਿੱਚ, ਸਾਰੇ ਸਕੂਲ 28 ਜੂਨ, 2024 ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਉਮੀਦ ਹੈ ਕਿ ਉੱਤਰ ਪ੍ਰਦੇਸ਼ ਵਿੱਚ ਜੁਲਾਈ ਵਿੱਚ ਹੀ ਕਲਾਸਾਂ ਸ਼ੁਰੂ ਹੋਣਗੀਆਂ।

    Rajasthan Schools Closed: ਛੁੱਟੀਆਂ ਵਧਾਉਣ ਦੀ ਤਿਆਰੀ
    ਰਾਜਸਥਾਨ ਵਿਚ ਆਮ ਤੌਰ ਉਤੇ ਗਰਮੀਆਂ ਦੀਆਂ ਛੁੱਟੀਆਂ 15 ਮਈ ਤੋਂ 30 ਜੂਨ (Rajasthan Summer Vacation) ਤੱਕ ਹੁੰਦੀਆਂ ਹਨ। ਉਥੇ ਜ਼ਿਆਦਾਤਰ ਸਰਕਾਰੀ, ਪ੍ਰਾਈਵੇਟ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ 1 ਜੁਲਾਈ ਤੋਂ ਖੁੱਲ੍ਹਣਗੇ। ਪਰ ਇਸ ਸਾਲ ਸਰਕਾਰ ਨੇ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਧਾਉਣ ‘ਤੇ ਵਿਚਾਰ ਕੀਤਾ ਹੈ। ਰਾਜਸਥਾਨ ਦੇ ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਸਕੂਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਿਸਤ੍ਰਿਤ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਸ ਅਨੁਸਾਰ ਸਕੂਲ ਖੋਲ੍ਹੇ ਜਾਣਗੇ।

    Delhi Schools Closed: ਰਾਜਧਾਨੀ ਵਿਚ ਹਲਾਤ ਖਰਾਬ
    ਦਿੱਲੀ ਦੇ ਕਈ ਇਲਾਕਿਆਂ ‘ਚ ਤਾਪਮਾਨ 48 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ। ਇਸ ਸਥਿਤੀ ਵਿਚ ਬੱਚਿਆਂ ਨੂੰ ਸਕੂਲ ਬੁਲਾ ਕੇ ਸਿਹਤ ਨਾਲ ਖਤਰਾ ਨਹੀਂ ਲਿਆ ਜਾ ਸਕਦਾ। ਦਿੱਲੀ ਦੇ ਜ਼ਿਆਦਾਤਰ ਸਕੂਲ ਜੁਲਾਈ ਤੋਂ ਹੀ ਸ਼ੁਰੂ ਹੋ ਜਾਣਗੇ। ਇਸ ਸਬੰਧੀ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਆਪੋ-ਆਪਣੇ ਤੌਰ ਉਤੇ ਫੈਸਲੇ ਲੈ ਸਕਦੇ ਹਨ। ਜੇਕਰ ਅਗਲੇ ਕੁਝ ਦਿਨਾਂ ‘ਚ ਮੌਸਮ ਆਮ ਵਾਂਗ ਨਾ ਹੋਇਆ ਤਾਂ ਦਿੱਲੀ ਦੇ ਸਾਰੇ ਸਕੂਲ ਜੁਲਾਈ ‘ਚ ਹੀ ਖੁੱਲ੍ਹਣਗੇ।

    Himachal Pradesh Schools Closed: ਹਿਮਾਚਲ ਵਿਚ ਮਿਲੇਗਾ ਮਾਨਸੂਨ ਬ੍ਰੇਕ
    ਇਸ ਸਾਲ ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਦੇ ਛੁੱਟੀਆਂ ਦੇ ਕੈਲੰਡਰ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। 22 ਜੂਨ ਤੋਂ 29 ਜੁਲਾਈ ਤੱਕ ਹਿਮਾਚਲ ਪ੍ਰਦੇਸ਼ ਦੇ ਗਰਮੀਆਂ ਦੇ ਬੰਦ ਹੋਣ ਵਾਲੇ ਸਕੂਲਾਂ ਵਿੱਚ ਮਾਨਸੂਨ ਦੀਆਂ ਛੁੱਟੀਆਂ ਰਹਿਣਗੀਆਂ। ਇਸ ਦੇ ਨਾਲ ਹੀ ਜ਼ਿਲ੍ਹਾ ਕੁੱਲੂ ਵਿੱਚ 23 ਜੁਲਾਈ ਤੋਂ 14 ਅਗਸਤ ਤੱਕ ਮਾਨਸੂਨ ਬਰੇਕ ਰਹੇਗੀ।

    Patna Schools Closed: ਪਟਨਾ ‘ਚ ਕਦੋਂ ਖੁੱਲ੍ਹਣਗੇ ਸਕੂਲ?
    ਕਹਿਰ ਦੀ ਗਰਮੀ ਦੇ ਮੱਦੇਨਜ਼ਰ ਪਟਨਾ ਵਿੱਚ 8ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ 22 ਜੂਨ ਤੱਕ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਪਟਨਾ ਦੇ ਡੀਐਮ ਅਸ਼ੋਕ ਕਪਿਲ ਨੇ ਭਿਆਨਕ ਗਰਮੀ ਨੂੰ ਦੇਖਦੇ ਹੋਏ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਇਸ ਗਰਮੀ ਵਿੱਚ ਬੱਚਿਆਂ ਨੂੰ ਹੀਟ ਸਟ੍ਰੋਕ ਤੋਂ ਬਚਾਉਣਾ ਜ਼ਰੂਰੀ ਹੈ।