ਐਨਆਈਏ ਵੱਲੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਜੀਜਾ ਦੇ ਘਰ ਰੇਡ ਕੀਤੀ ਗਈ ਹੈ। ਦੱਸ ਦੇਈਏ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਬਤਾਲਾ ਦੇ ਵਿੱਚ ਅਮਰਜੋਤ ਸਿੰਘ ਦਾ ਘਰ ਹੈ, ਜੋ ਰਿਸ਼ਤੇ ਵਜੋਂ ਅੰਮ੍ਰਿਤਪਾਲ ਦੇ ਜੀਜਾ ਲੱਗਦੇ ਹਨ।

ਤੜਕਸਾਰ ਰੇਡ ਕੀਤੀ ਗਈ ਸੀ, ਜਦਕਿ ਅਮਰਜੋਤ ਸਿੰਘ ਖੁਦ ਕੈਨੇਡਾ ਦੇ ਵਿੱਚ ਰਹਿੰਦੇ ਹਨ। ਕਾਫੀ ਦੇਰ ਤੱਕ NIA ਦੀ ਇਹ ਰੇਡ ਚੱਲੀ। ਅਮਰਜੋਤ ਸਿੰਘ ਦੇ ਮਾਤਾ ਅਤੇ ਪਰਿਵਾਰਕ ਮੈਂਬਰ ਘਰ ‘ਚ ਹੀ ਸਨ।