Skip to content
ਜਲੰਧਰ (ਵਿਕੀ ਸੂਰੀ)- ਬਹੁਤ ਹੀ ਦੁੱਖ ਦੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਸਤਪਾਲ ਬਤਰਾ ਸਪੁੱਤਰ ਸ੍ਰੀ ਰਾਮ ਲੁਭਾਇਆ ਜੀ ਦਾ ਅੱਜ ਦਿਹਾਂਤ ਹੋ ਗਿਆ ਹੈ। ਸਤਪਾਲ ਬਤਰਾ ਜੀ ਨੂੰ ਗੁੱਡ ਦੇ ਨਾਮ ਤੇ ਵੀ ਜਾਣਿਆ ਜਾਂਦਾ ਸੀ ਤੇ ਸਮਾਜ ਸੇਵਕ ਦਵਿੰਦਰ ਕੁਮਾਰ ਗੋਲਾ ਜੀ ਦੇ ਵੱਡੇ ਭਰਾ ਸਨ। ਇਸ ਮੌਕੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਤੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਸਤਪਾਲ ਬਤਰਾ ਜੀ ਦਾ ਇਸ ਸੰਸਾਰ ਵਿੱਚੋਂ ਜਾਣਾ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਤੇ ਉਹ ਹਮੇਸ਼ਾ ਹੀ ਇਸ ਪਰਿਵਾਰ ਨਾਲ ਖੜੇ ਹਨ ਤੇ ਸਦਾ ਹੀ ਇਸ ਪਰਿਵਾਰ ਨਾਲ ਖੜੇ ਰਹਿਣਗੇ। ਇਸ ਮੌਕੇ ਸੰਨੀ ਬਤਰਾ, ਨੰਨੀ ਬਤਰਾ,ਰਾਜੇਸ਼ ਲੂਥਰ ਜੱਜ,ਇੰਦਰਜੀਤ ਸਿੰਘ ਬੱਬਰ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਸਤਪਾਲ ਬਤਰਾ ਜੀ ਦਾ ਅੰਤਿਮ ਸੰਸਕਾਰ ਕਲ ਯਾਨੀ 28 ਫਰਵਰੀ ਦਿਨ ਬੁੱਧਵਾਰ ਨੂੰ ਸ਼ਮਸ਼ਾਨਘਾਟ ਨੇੜੇ ਘਾਹ ਮੰਡੀ ਤੇ ਚੁੰਗੀ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ।
Post Views: 2,454