Skip to content
ਪੰਜਾਬ ਵਿਚ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਸੰਮਤੀ ਦੀਆਂ ਚੋਣਾਂ ਦਾ ਅਧਿਕਾਰਕ ਐਲਾਨ ਕਰ ਦਿੱਤਾ ਹੈ। ਅੰਮ੍ਰਿਤਸਰ ਵਿਚ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ 24 ਜ਼ੋਨ ਤੇ 10 ਬਲਾਕ ਪੰਚਾਇਤ ਸੰਮਤੀਆਂ ਦੀਆਂ 195 ਸੀਟਾਂ ਲਈ ਚੋਣ ਹੋਣਗੇ।
ਸਾਰੇ ਚੋਣ ਬੈਲਟ ਪੇਪਰ ਨਾਲ ਕਰਾਏ ਜਾਣਗੇ ਤੇ ਕੁੱਲ ਸੀਟਾਂ ਵਿਚੋਂ 50 ਫੀਸਦੀ ਸੀਟਾਂ ਔਰਤਾਂ ਈ ਰਾਖਵੀਆਂ ਰਹਿਣਗੀਆਂ। ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਅੱਜ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਸ਼ੁਰੂ ਹੋਵੇਗੀ। ਨਾਮਜ਼ਦਗੀ ਦੀ ਆਖਰੀ ਤਰੀਕ 4 ਦਸੰਬਰ, ਜਾਂਚ 5 ਦਸੰਬਰ ਤੇ ਨਾਮਜ਼ਦਗੀ ਵਾਪਸਲੈਣ ਦੀ ਅੰਤਿਮ ਤਰੀਕ 6 ਦਸੰਬਰ ਸ਼ਾਮਲ 3 ਵਜੇ ਤੱਕ ਤੈਅ ਕੀਤੀ ਗਈ ਹੈ।
ਜ਼ਿਲ੍ਹਾ ਚੋਣ ਅਧਿਕਾਰੀ ਮੁਤਾਬਕ ਉਮੀਦਵਾਰ ਖੁਦ ਜਾਂ ਅਧਿਕਾਰਕ ਪ੍ਰਸਤਾਵ ਜ਼ਰੀਏ ਨਾਮਜ਼ਦਗੀ ਜਮ੍ਹਾ ਕਰ ਸਕਦੇ ਹਨ। ਪੁਲਿਸ ਫੋਰਸ, ਪੋਲਿੰਗ ਸਟਾਫ ਦੀ ਤਾਇਨਾਤੀ, ਟ੍ਰੇਨਿੰਗ ਤੇ ਸਮੱਗਰੀ ਪ੍ਰਬੰਧਨ ਨੂੰ ਲੈ ਕੇ ਪ੍ਰਸ਼ਾਸਨ ਪਹਿਲਾਂ ਹੀ ਤਿਆਰੀ ਵਿਚ ਲੱਗ ਚੁੱਕਾ ਹੈ। ਸਾਰੇ ਅਧਿਕਾਰੀਆਂ ਨੂੰ ਅਲਰਟ ਰਹਿਣ ਤੇ ਇਕ ਦੂਜੇ ਨਾਲ ਤਾਲਮੇਲ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਤਦਾਨ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।
Post Views: 2,005
Related