ਭਾਰਤੀ ਸਭਿਆਚਾਰ ਅਤੇ ਵਿਰਸੇ ਦੇ ਸੰਦਰਭ ਵਿੱਚ ਓਲੰਪਿਕ ਖੇਡਾਂ ਨੂੰ ‘ਖੇਡਾਂ ਦਾ ਮਹਾਂਕੁੰਭ’ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਇਸ ਵਾਰ ਦੀਆਂ ਓਲੰਪਿਕ ਖੇਡਾਂ 26 ਜੁਲਾਈ, 2024 ਨੂੰ ਪੈਰਿਸ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ। ਓਲੰਪਿਕ ਖੇਡਾਂ ਨਾਲ ਸੰਬੰਧਿਤ ਕਈ ਦਿਲਚਸਪ ਜਾਣਕਾਰੀਆਂ ਦੇਖਣ ਨੂੰ ਮਿਲਦੀਆਂ ਹਨ, ਜਿਵੇਂ ਕਿ ਇਹ ਖੇਡਾਂ 776 ਈਸਾ ਪੂਰਵ ਵਿੱਚ ਯੂਨਾਨ ਦੇ ਓਲੰਪੀਆ ਪਿੰਡ ਵਿੱਚ ਸ਼ੁਰੂ ਹੋਈਆਂ ਅਤੇ 393 ਈਸਵੀ ਤਕ ਚਲਦੀਆਂ ਰਹੀਆਂ। ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ 1896 ਵਿੱਚ ਯੂਨਾਨ ਦੇ ਇਤਿਹਾਸਕ ਸ਼ਹਿਰ ਏਥਨਜ਼ ਵਿੱਚ ਹੋਈ ਸੀ। ਸੰਨ 1900 ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਮਹਿਲਾ ਖਿਡਾਰੀਆਂ ਨੂੰ ਭਾਗ ਲੈਣ ਦੀ ਆਗਿਆ ਦਿੱਤੀ ਗਈ ਸੀ।

    ‘ਪੰਜ ਛੱਲਿਆਂ’ ਦੇ ਚਿੰਨ੍ਹ ਵਾਲਾ ‘ਓਲੰਪਿਕ ਝੰਡਾ’ 1914 ਵਿੱਚ ਮਨਜ਼ੂਰ ਕੀਤਾ ਗਿਆ, ਪਰ ਇਸ ਨੂੰ ਪਹਿਲੀ ਵਾਰ 1920 ਵਿੱਚ ‘ਬਰਲਿਨ ਓਲੰਪਿਕ ਖੇਡਾਂ’ ਦੌਰਾਨ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਝੰਡੇ ਦੇ ਪੰਜ ਛੱਲੇ ਪੂਰੀ ਦੁਨੀਆ ਦੇ ਪੰਜ ਮਹਾਂਦੀਪਾਂ – ਅਫ਼ਰੀਕਾ, ਅਮਰੀਕਾ, ਏਸ਼ੀਆ, ਯੂਰਪ ਅਤੇ ਓਸ਼ਨੀਆ ਦੇ ਪ੍ਰਤੀਕ ਮੰਨੇ ਜਾਂਦੇ ਹਨ।

    https://www.facebook.com/share/p/uQfYAJP9vQwKPemK/