ਜਲੰਧਰ (ਵਿੱਕੀ ਸੂਰੀ) : ਸੁਖਬੀਰ ਸਿੰਘ ਬਾਦਲ ਵਲੋਂ ਭੁੱਲਾਂ ਦੀ ਮੁਆਫੀ ਮੰਗਣ ਨਾਲ ਸ਼੍ਰੋਮਣੀ ਅਕਾਲੀ ਦਲ ਮਜਬੂਤ ਹੋ ਕੇ ਨਿਕਲੇਗਾ।ਸ. ਬਾਦਲ ਵਲੋਂ 103 ਸਾਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਮੌਕੇ ਗੁਰੂ ਸਾਹਿਬ ਦੀ ਹਜੂਰੀ ਵਿੱਚ ਖੜੇ ਹੋ ਕੇ ਪਿਛਲੇ ਸਮੇਂ ਜਾਣੇ ਅਣਜਾਨੇ ‘ਚ ਉਹਨਾਂ ਦੀ ਸਰਕਾਰ ਸਮੇਂ ਬੇਅਦਬੀਆਂ ਦੇ ਮੁੱਦੇ ਤੇ ਹੋਈਆਂ ਕੁਤਾਹੀਆ ਦੀ ਭੁੱਲ ਕੇ ਮੁਆਫੀ ਮੰਗਣਾ ਉਹਨਾਂ ਦਾ ਵਡੱਪਣ ਤੇ ਪੰਥਕ ਹਿੱਤਾ ਲਈ ਵੱਡਾ ਫੈਸਲਾ ਹੈ।ਜਿਸ ਨਾਲ ਸਮੂਹ ਪੰਜਾਬੀਆਂ ਤੇ ਅਕਾਲੀ ਵਰਕਰਾਂ ਤੇ ਨੌਜਵਾਨਾਂ ਦਾ ਦਿੱਲ ਜਿੱਤ ਲਿਆ ਹੈ।ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪੰਜਾਬ ਸ. ਰਣਜੀਤ ਸਿੰਘ ਰਾਣਾ ਨੇ ਪ੍ਰੈਸ ਦੇ ਨਾਂਅ ਇੱਕ ਲਿਖਤੀ ਬਿਆਨ ਜਾਰੀ ਕਰਦਿਆ ਕਹੇ।ਸ. ਰਾਣਾ ਨੇ ਕਿਹਾ ਕਿ ਸਿੱਖ ਕੌਮ ਦੀ ਮਹਾਨ ਪਰੰਪਰਾ ਰਹੀ ਹੈ ਕਿ ਕੋਈ ਵੀ ਗੁਰੂ ਦਾ ਸਿੱਖ ਆਪਣੀ ਗਲਤੀ ਮੰਨ ਕੇ ਸੁਧਾਰ ਕਰਨਾ ਚਾਹੁੰਦਾ ਹੋਵੇ ਤਾਂ ਉਸ ਨੂੰ ਕੌਮ ਨੇ ਮੁਆਫ ਕਰਕੇ ਮੁੜ ਪੰਥਕ ਖੇਤਰ ਅੰਦਰ ਮਾਨ ਤੇ ਸਨਮਾਨ ਦਿੱਤਾ ਹੈ।ਰਾਣਾ ਨੇ ਕਿਹਾ ਕਿ ਕੌਮ ਨੂੰ ਗਹਿਰੀਆ ਖਤਰਨਾਕ ਸ਼ਾਜਿਸ਼ਾ ਨੂੰ ਨਾਕਾਬ ਕਰਨ ਲਈ ਪੰਥਕ ਏਕਤਾ ਦਾ ਹੋਣਾ ਬਹੁਤ ਜਰੂਰੀ ਹੈ।ਜਿਸ ਲਈ ਹੁਣ ਪੰਜਾਬ ਤੇ ਪੰਥਕ ਖੇਤਰ ਅੰਦਰ ਇੱਕ ਨਿਸ਼ਾਨ ਹੇਠ ਇਕੱਠੇ ਹੋਣ ਲਈ ਰਾਸਤਾ ਸਾਫ ਹੋ ਗਿਆ ਹੈ।ਸ. ਰਾਣਾ ਨੇ ਕਿਹਾ ਕਿ ਸਮੂਹ ਪੰਥ ਹਿਤੈਸ਼ੀ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਪੰਥਕ ਏਕਤਾ ਲਈ ਬੇਲੋੜੀ ਬਿਆਨਬਾਜੀ ਛੱਡ ਕੇ ਪਾਰਟੀ ਦੀ ਚੱੜ੍ਹਦੀ ਕਲਾ ਤੇ ਮਜਬੂਤੀ ਲਈ ਪੰਥਕ ਏਕਤਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸ. ਬਾਦਲ ਨੇ ਮੁਆਫੀ ਮੰਗ ਕੇ ਪਹਿਲ ਕਦਮੀ ਕੀਤੀ ਹੈ ਜੋ ਪੰਥ ਦੀ ਚੱੜ੍ਹਦੀ ਕਲਾ ਪ੍ਰਤੀ ਸੱਚੀ-ਸੁੱਚੀ ਸੋਚ ਦਾ ਪ੍ਰਗਟਾਵਾ ਕਰਦੀ ਹੈ।ਰਾਣਾ ਨੇ ਕਿਹਾ ਕਿ ਸਰਕਾਰਾਂ ਦਾ ਹੱਥ ਟੋਕਾ ਬਣੇ ਅਖੌਤੀ ਆਗੂਆਂ ਨੂੰ ਪੰਥ ਪੰਥ ਦੀ ਏਕਤਾ ‘ਚ ਹੁਣ ਰੋੜੇ ਨਹੀਂ ਅਟਕਾਉਣੇ ਚਾਹੀਦੇ।ਆਪਣੀ ਜਮੀਰ ਨੂੰ ਜਾਗਰਿਤ ਕਰਕੇ ਇੱਕ ਝੰਡੇ ਹੇਠ ਇਕੱਠੇ ਹੋਣਾ ਚਾਹੀਦਾ ਹੈ।ਇਸ ਮੌਕੇ ਸਤਿੰਦਰ ਸਿੰਘ ਪੀਤਾ, ਪਲਵਿੰਦਰ ਸਿੰਘ ਬੱਬਲੂ, ਫੁੰਮਣ ਸਿੰਘ, ਮਨਕਿੰਦਰ ਸਿੰਘ ਸੈਣੀ, ਠੇਕੇਦਾਰ ੳਮ ਪ੍ਰਕਾਸ਼, ਸੰਦੀਪ ਸਿੰਘ ਫੁੱਲ, ਗੁਰਸ਼ਰਨ ਸਿੰਘ ਮੱਕੜ, ਲਾਲ ਚੰਦ, ਰਜਿੰਦਰ ਸਿੰਘ ਕੰਗ, ਬਲਵੀਰ ਸਿੰਘ, ਅਮਰੀਕ ਸਿੰਘ ਸ਼ਾਮਲ ਸਨ।