ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਨੇ ਕਈ ਫੈਸਲੇ ਲਏ ਹਨ। ਹੁਣ ਉਨ੍ਹਾਂ ਨੇ ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਛੱਡਣ ਦਾ ਆਫਰ ਦਿੱਤਾ ਹੈ। ਟਰੰਪ ਨੇ 6 ਫਰਵਰੀ ਤੱਕ ਸਰਕਾਰੀ ਮੁਲਾਜ਼ਮਾਂ ਨੂੰ ਅਸਤੀਫ਼ਾ ਦੇਣ ਲਈ ਕਿਹਾ ਅਤੇ ਉਨ੍ਹਾਂ ਨੂੰ 8 ਮਹੀਨੇ ਦੀ ਐਡਵਾਂਸ ਸੈਲਰੀ ਮਿਲੇਗੀ। ਇਹ ਕਦਮ ਸਰਕਾਰੀ ਕਰਮਚਾਰੀਆਂ ਦੀ ਗਿਣਤੀ ਘਟਾਉਣ ਲਈ ਚੁੱਕਿਆ ਗਿਆ ਹੈ। ਇਸ ਬਾਬਤ ਲੱਖਾਂ ਕਰਮਚਾਰੀਆਂ ਨੂੰ ਈ-ਮੇਲ ਭੇਜੇ ਗਏ ਹਨ।

    ਟਰੰਪ ਦੇ ਫੈਸਲਿਆਂ ਨਾਲ ਜਨਤਾ ‘ਚ ਤਰਥੱਲੀ

    20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਲਗਾਤਾਰ ਵੱਡੇ ਫੈਸਲੇ ਲੈ ਰਹੇ ਹਨ।  ਜਿਸ ਨਾਲ ਅਮਰੀਕਾ ‘ਚ ਤਰਥੱਲੀ ਮਚੀ ਪਈ ਹੈ। ਤਾਜ਼ਾ ਫੈਸਲੇ ‘ਚ ਟਰੰਪ ਨੇ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਛੱਡਣ ਦਾ ਆਫ਼ਰ ਦਿੱਤਾ ਹੈ। ਸਰਕਾਰੀ ਕਰਮਚਾਰੀਆਂ ਨੂੰ 6 ਫਰਵਰੀ ਤੱਕ ਅਸਤੀਫ਼ਾ ਦੇਣ ਲਈ ਕਿਹਾ ਗਿਆ ਹੈ। ਜਿਹੜੇ ਕਰਮਚਾਰੀ 6 ਫਰਵਰੀ ਤੱਕ ਅਸਤੀਫ਼ਾ ਦੇ ਦੇਣਗੇ, ਉਨ੍ਹਾਂ ਨੂੰ 8 ਮਹੀਨਿਆਂ ਦੀ ਅਡਵਾਂਸ ਸੈਲਰੀ ਦਿੱਤੀ ਜਾਵੇਗੀ।ਦਰਅਸਲ ਟਰੰਪ ਇਸ ਫੈਸਲੇ ਨਾਲ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਘਟਾਉਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਆਪਣਾ ਅਹੁਦਾ ਸੰਭਾਲਦਿਆਂ ਹੀ ਸਰਕਾਰੀ ਕਰਮਚਾਰੀਆਂ ਦੀ ਗਿਣਤੀ ਘਟਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਫੈਡਰਲ ਕਰਮਚਾਰੀਆਂ ਨੂੰ ਬਾਇਆਉਟ ਕਰਨ ਲਈ ਅਰਥਾਤ ਖੁਦ ਨੌਕਰੀ ਛੱਡਣ ਦੀ ਪੇਸ਼ਕਸ਼ ਕੀਤੀ ਹੈ।

    ਦਿੱਤਾ ਇੱਕ ਹਫਤੇ ਦਾ ਸਮਾਂ

    ਇਸ ਲਈ ਕੇਵਲ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ,  ਅਰਥਾਤ 6 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਨੌਕਰੀ ਛੱਡਣ ਦੇ ਬਦਲੇ ਕਰਮਚਾਰੀਆਂ ਨੂੰ 8 ਮਹੀਨੇ ਦੀ ਵਾਧੂ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਟਰੰਪ ਸਰਕਾਰ ਨੇ ਸਰਕਾਰੀ ਨੌਕਰੀਆਂ ਲਈ ਭਰਤੀ ਕਰਨ ਵਾਲੇ ਵਿਭਾਗ ਨੇ ਅਗਾਮੀ ਦਿਨਾਂ ਵਿੱਚ ਕਰਮਚਾਰੀਆਂ ਦੀ ਛਾਂਟੀ ਦੀ ਚਿਤਾਵਨੀ ਵੀ ਦਿੱਤੀ ਹੈ।ਟਰੰਪ ਪ੍ਰਸ਼ਾਸਨ ਵੱਲੋਂ  ਲੱਖਾਂ ਕਰਮਚਾਰੀਆਂ ਨੂੰ ਭੇਜੇ ਗਏ ਇੱਕ ਈਮੇਲ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਆਪਣੀ ਮਰਜ਼ੀ ਨਾਲ ਅਹੁਦੇ ਛੱਡਣਗੇ, ਉਨ੍ਹਾਂ ਨੂੰ ਲਗਭਗ 8 ਮਹੀਨੇ ਦੀ ਤਨਖਾਹ ਮਿਲੇਗੀ। ਪਰ ਉਨ੍ਹਾਂ ਨੂੰ ਇਹ ਵਿਕਲਪ 6 ਫਰਵਰੀ ਤੱਕ ਚੁਣਨਾ ਹੋਵੇਗਾ। ਭਾਵ ਕਿ ਜੇਕਰ ਉਹ 6 ਫਰਵਰੀ ਤੱਕ ਆਪ ਅਸਤੀਫ਼ਾ ਦਿੰਦੇ ਹਨ, ਤਾਂ ਹੀ ਉਨ੍ਹਾਂ ਨੂੰ 8 ਮਹੀਨੇ ਦੀ ਤਨਖਾਹ ਅਡਵਾਂਸ ਮਿਲਣ ਦਾ ਆਫ਼ਰ ਮਿਲੇਗਾਸਰਕਾਰੀ ਅੰਕੜਿਆਂ ਮੁਤਾਬਕ, ਫੈਡਰਲ ਕਰਮਚਾਰੀਆਂ ਦੀ ਗਿਣਤੀ 30 ਲੱਖ ਤੋਂ ਵੱਧ ਹੈ ਭਾਵ ਕਿ 30 ਲੱਖ ਤੋਂ ਵਧੇਰੇ ਸਰਕਾਰੀ ਕਰਮਚਾਰੀ ਹਨ। ਇਹ ਅਮਰੀਕਾ ਦੀ 15ਵੀਂ ਸਭ ਤੋਂ ਵੱਡੀ ਵਰਕਫੋਰਸ ਹੈ। ਪਿਊ ਰਿਸਰਚ ਮੁਤਾਬਕ ਇੱਕ ਫੈਡਰਲ ਕਰਮਚਾਰੀ ਦਾ ਔਸਤ ਕਾਰਜਕਾਲ 12 ਸਾਲ ਹੁੰਦਾ ਹੈ।

    ਇੰਨਾਂ ਮੁਲਾਜ਼ਮਾਂ ਨੂੰ ਖਤਰਾ

    ਈ-ਮੇਲ ਅਨੁਸਾਰ ਵੈਟਰਨਜ਼ ਅਫ਼ੇਅਰਜ਼ ਡਿਪਾਰਟਮੈਂਟ ਵਿੱਚ ਕੰਮ ਕਰਨ ਵਾਲੇ ਹੇਲਥ ਵਰਕਰਜ਼,ਘਰ ਜਾਂ ਬਿਜ਼ਨਸ ਲਈ ਲੋਨ ਪ੍ਰੋਸੈਸ ਕਰਨ ਵਾਲੇ ਅਧਿਕਾਰੀ ਅਤੇ ਫੌਜ ਲਈ ਹਥਿਆਰ ਖਰੀਦਣ ਵਾਲੇ ਠੇਕੇਦਾਰ ਵੀ ਇੱਕੋ ਸਮੇਂ ਨੌਕਰੀ ਤੋਂ ਜਾ ਸਕਦੇ ਹਨ। ਖਾਣ-ਪੀਣ ਅਤੇ ਪਾਣੀ ਦੀ ਸਪਲਾਈ ਦੀ ਜਾਂਚ ਕਰਨ ਵਾਲੇ ਵਿਗਿਆਨੀਆਂ ਨੂੰ ਵੀ ਆਪਣੀ ਨੌਕਰੀ ਖੋਣੀ ਪੈ ਸਕਦੀ ਹੈ।

    ਫਰਕ ਫੋਰ ਹੋਮ ਵਾਲਿਆਂ ਲਈ ਇਹ ਹੁਕਮ

    ਇਸਦੇ ਨਾਲ ਹੀ ਵਰਕ ਫਰੌਮ ਹੋਮ ਜਾਣੀ ਕਿ ਘਰ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਵਾਪਸ ਦਫ਼ਤਰ ਆਉਣ ਦੇ ਆਦੇਸ਼ ਦੇ ਦਿੱਤੇ ਗਏ ਹਨ। ਵਿਭਾਗ ਵੱਲੋਂ ਭੇਜੇ ਗਏ ਈਮੇਲ ਵਿੱਚ ਵਰਕ ਫ੍ਰੌਮ ਹੋਮ ਕਰ ਰਹੇ ਕਰਮਚਾਰੀਆਂ ਨੂੰ ਦਫ਼ਤਰ ਵਾਪਸ ਆਉਣ ਲਈ ਕਿਹਾ ਗਿਆ ਹੈ। ਇਹ ਕਰਮਚਾਰੀ ਹੁਣ ਹਫ਼ਤੇ ਵਿੱਚ 5 ਦਿਨ ਦਫ਼ਤਰ ਤੋਂ ਕੰਮ ਕਰਨਗੇ।ਟਰੰਪ ਨੇ ਪਿਛਲੇ ਹਫ਼ਤੇ ਫੈਡਰਲ ਕਰਮਚਾਰੀਆਂ ਨੂੰ ਕਿਹਾ ਸੀ ਕਿ ਤੁਹਾਨੂੰ ਆਪਣੇ ਦਫ਼ਤਰ ਜਾਣਾ ਹੋਵੇਗਾ ਅਤੇ ਕੰਮ ਕਰਨਾ ਹੋਵੇਗਾ ਨਹੀਂ ਤਾਂ ਤੁਹਾਡੇ ਕੋਲ ਨੌਕਰੀ ਨਹੀਂ ਹੋਵੇਗੀ।

    ਟਰੰਪ ਦੇ ਫੈਸਲੇ ਤੋਂ ਬਾਅਦ ਕੀ ਕਹਿਣਾ ਹੈ ਕਰਮਚਾਰੀ ਯੂਨੀਅਨਾਂ ਦਾ

    ਦੂਜੇ ਪਾਸੇ ਟਰੰਪ ਦੇ ਇਸ ਫੈਸਲੇ ਤੋਂ ਬਾਅਦ ਕਰਮਚਾਰੀ ਯੂਨੀਅਨਾਂ ਦਾ ਵੀ ਬਿਆਨ ਸਾਹਮਣੇ ਆਇਆ ਹੈ। ਕਰਮਚਾਰੀ ਯੂਨੀਅਨ ਦਾ ਕਹਿਣਾ ਹੈ ਕਿ ਜੋ ਟਰੰਪ ਦੇ ਵਫ਼ਾਦਾਰ ਨਹੀਂ ਹਨ, ਉਨ੍ਹਾਂ ‘ਤੇ ਨੌਕਰੀ ਛੱਡਣ ਦਾ ਦਬਾਅ ਪਾਇਆ ਜਾ ਰਿਹਾ ਹੈ।ਅਮਰੀਕਨ ਫੈਡਰੇਸ਼ਨ ਆਫ ਗਵਰਨਮੈਂਟ ਐਂਪਲਾਇਜ਼ ਯੂਨੀਅਨ ਦੇ ਪ੍ਰਧਾਨ ਐਵਰੇਟ ਕੇਲੀ ਨੇ ਟਰੰਪ ਦੇ ਹੁਕਮ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਕੇਲੀ ਨੇ ਕਿਹਾ ਕਿ ਜਿਹੜੇ ਕਰਮਚਾਰੀ ਟਰੰਪ ਪ੍ਰਸ਼ਾਸਨ ਦੇ ਪ੍ਰਤੀ ਵਫ਼ਾਦਾਰ ਨਹੀਂ ਹਨ, ਉਹਨਾਂ ਉਤੇ  ਇਸ ਹੁਕਮ ਰਾਹੀਂ ਉਨ੍ਹਾਂ ‘ਤੇ ਨੌਕਰੀ ਛੱਡਣ ਦਾ ਦਬਾਅ ਬਣਾਇਆ ਜਾ ਰਿਹਾ ਹੈਕੇਲੀ ਨੇ ਕਿਹਾ ਕਿ ਫੈਡਰਲ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਨਾਲ ਗੰਭੀਰ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ‘ਤੇ ਮਜ਼ਦੂਰ ਵਿਰੋਧੀ ਹੁਕਮਾਂ ਅਤੇ ਨੀਤੀਆਂ ਦੀ ਅਲੋਚਨਾ ਕੀਤੀ। ਕੇਲੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਫੈਡਰਲ ਸਰਕਾਰ ਨੂੰ ਇੱਕ ਜ਼ਹਿਰੀਲੇ ਵਾਤਾਵਰਨ ਵਿੱਚ ਬਦਲਣਾ ਚਾਹੁੰਦੀ ਹੈ ਜਿਥੇ ਕਰਮਚਾਰੀ ਚਾਹ ਕੇ ਵੀ ਕੰਮ ਨਹੀਂ ਕਰ ਸਕਣਗੇ।

    ਸਰਕਾਰੀ ਮੁਲਾਜ਼ਮਾਂ ‘ਚ ਹਾਹਾਕਾਰ

    ਡੋਨਾਲਡ ਟਰੰਪ ਦੇ ਇਸ ਅਨੋਖੇ ਪ੍ਰਸਤਾਵ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ‘ਚ ਹਾਹਾਕਾਰ ਮਚ ਗਈ ਹੈ। ਜਿੱਥੇ ਉਨ੍ਹਾਂ ਨੂੰ ਅਸਤੀਫ਼ੇ ਦਾ ਆਫ਼ਰ ਦਿੱਤਾ ਗਿਆ ਹੈ, ਉੱਥੇ ਉਨ੍ਹਾਂ ਨੂੰ ਛਾਂਟੀ ਦਾ ਡਰ ਵੀ ਸਤਾ ਰਿਹਾ ਹੈ। ਸਰਕਾਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪ੍ਰਸਤਾਵ ਕਰਮਚਾਰੀਆਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਕੰਮ ਦੀ ਗੁਣਵੱਤਾ ‘ਤੇ ਵੀ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।।