ਸ੍ਰੀ ਮੁਕਤਸਰ ਸਾਹਿਬ ਰੋਡ ‘ਤੇ ਰੇਲਵੇ ਓਵਰਬ੍ਰਿਜ ਕੋਲ ਹਾਦਸਾ ਵਾਪਰਿਆ। 5 ਦੋਸਤ ਗੱਡੀ ਵਿਚ ਸਵਾਰ ਹੋ ਕੇ ਜਾਂਦੇ ਹਨ ਪਰ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਾਨ ਚਲੀ ਗਈ।

    ਮ੍ਰਿਤਕ ਨੌਜਵਾਨ 11ਵੀਂ ਜਮਾਤ ਵਿਚ ਪੜ੍ਹਦਾ ਸੀ। ਘਰ ਉਹ ਘਰੋਂ ਬਾਈਕ ‘ਤੇ ਸਵਾਰ ਹੋ ਕੇ ਗਿਆ ਸੀ ਤੇ ਮਾਪਿਆਂ ਨੂੰ ਕਹਿ ਕੇ ਗਿਆ ਸੀ ਕਿ ਮੈਂ ਬਾਜ਼ਾਰ ਚੱਲਾਂ ਹਾਂ ਤੇ ਕੁਝ ਹੀ ਦੇਰ ਵਿਚ ਵਾਪਸ ਆ ਜਾਵਾਂਗਾ ਪਰ ਫਿਰ ਉਹ ਬਾਈਕ ਛੱਡ ਕੇ ਦੋਸਤਾਂ ਨਾਲ ਕਾਰ ਵਿਚ ਬੈਠ ਜਾਂਦਾ ਹੈ ਤੇ ਤੇਜ਼ ਰਫਤਾਰ ਕਰਕੇ ਹਾਦਸਾ ਵਾਪਰਦਾ ਹੈ। ਹਾਦਸਾ ਇੰਨਾ ਭਿਆਨਕ ਸੀ ਕਿ I-20 ਕਾਰ ਦੇ ਪਰਖੱਚੇ ਤੱਕ ਉਡ ਜਾਂਦੇ ਹਨ ਤੇ ਗੱਡੀ ਦੇ ਏਅਰਬੈਗ ਤੱਕ ਖੁੱਲ੍ਹ ਜਾਂਦੇ ਹਨ।ਹਾਦਸੇ ਵਿਚ 3 ਨੌਜਵਾਨ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ। ਪੁਲਿਸ ਮੌਕੇ ਉਤੇ ਪਹੁੰਚੀ ਹੈ ਜਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।