ਜਲੰਧਰ (ਵਿੱਕੀ ਸੁਰੀ) : ਬਸਤੀ ਸ਼ੇਖ ਗੁਲਾਬੀਆ ਮੁਹੱਲਾ ਅਤੇ ਸੂਰੀ ਮੁਹੱਲਾ ਪਾਰਕ ਵਾਲੀ ਗਲੀ ਦੇ ਵਿੱਚ ਦੜਾ ਸੱਟਾ , ਚਿੱਟੇ ਅਤੇ ਮੈਚ ਦਾ ਕਾਰੋਬਾਰ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਸ਼ਾਮ ਅਤੇ ਸਵੇਰੇ ਨੂੰ ਜਦੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਵੱਲ ਨੂੰ ਸੰਗਤਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਵੱਲ ਨੂੰ ਜਾਂਦੀਆਂ ਹਨ ਤਾਂ ਅੱਗੇ ਨਸ਼ੇੜੀ ਨੌਜਵਾਨਾਂ ਨੂੰ ਦੇਖ ਕੇ ਸੰਗਤ ਨੂੰ ਆਪਣਾ ਰਾਹ ਬਦਲਣਾ ਪੈਂਦਾ ਹੈ ਗੁਲਾਬੀਆ ਮਹੱਲੇ ਦੇ ਵਿੱਚ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਮੰਦਰ ਅਤੇ ਇਤਿਹਾਸਿਕ ਮੰਦਰ ਇਮਲੀ ਵਾਲਾ ਮੰਦਰ ਵੀ ਹੈ। ਸਾਰੇ ਮੰਦਰ ਤੇ ਗੁਰਦੁਆਰਾ ਦੇ ਪ੍ਰਧਾਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਚਿੱਟੇ ਦਾ ਕਾਰੋਬਾਰ ਇਥੇ ਬੰਦ ਨਹੀਂ ਹੋ ਰਿਹਾ। ਜਲੰਧਰ ਸ਼ਹਿਰ ਦਾ ਇਹ ਇਲਾਕਾ ਚਿੱਟੇ ਦਾ ਹਬ ਸੈਂਟਰ ਬਣਦਾ ਜਾ ਰਿਹਾ ਹੈ।

    ਇਹੀ ਹਾਲ ਤਰਖਾਣਾ ਮੁਹੱਲੇ ਦੇ ਵਿੱਚ ਵੀ ਇੱਕ ਪਿਓ ਦੇ ਤਿੰਨ ਪੁੱਤਰ ਦੜੇ ਸੱਟੇ ਤੇ ਚਿੱਟੇ ਅਤੇ ਮੈਚ ਦਾ ਕੰਮ ਕਰ ਰਹੇ ਹਨ। ਲੋਕਾਂ ਦਾ ਦਬੀ ਜੁਬਾਨ ਵਿੱਚ ਇਹ ਕਹਿਣਾ ਹੈ ਕਿ ਇੱਥੇ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਸ਼ਰੇਆਮ ਆਉਂਦੀਆਂ ਹਨ ਤੇ ਮਾਇਆ ਦੇ ਗੱਫੇ ਲੈ ਕਰਕੇ ਇਹਨਾਂ ਤਿੰਨਾਂ ਭਰਾਵਾਂ ਨੂੰ ਸ਼ਾਬਾਸ਼ੀ ਦਾ ਥਾਪੜਾ ਦੇ ਕੇ ਚਲੇ ਜਾਂਦੀਆਂ ਹਨ ਜਿਕਰਯੋਗ ਹੈ ਕਿ ਇਹਨਾਂ ਨੂੰ ਕਿਸ ਆਕਾ ਦਾ ਸਾਥ ਹੈ ਜਦ ਪੱਤਰਕਾਰ ਨੇ ਇਸ ਇਲਾਕੇ ਦਾ ਦੋਰਾ ਕੀਤਾ ਤਾਂ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਅਸੀਂ ਬਹੁਤ ਹੀ ਦੁਖੀ ਹਾਂ ਸਾਡੀ ਬਾਤ ਨਾ ਤਾਂ ਕੋਈ ਅਕਾਲੀ ਦਲ , ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਜਾ ਕਿਸੇ ਵੀ ਪਾਰਟੀ ਨੇ ਸਾਡੀ ਕੋਈ ਵੀ ਗੱਲ ਨਹੀਂ ਸੁਣੀ ਇਹ ਕਾਰੋਬਾਰ ਪਿਛਲੇ 15-20 ਸਾਲਾਂ ਤੋਂ ਲਗਾਤਾਰ ਇਦਾਂ ਹੀ ਚਲਦਾ ਜਾ ਰਿਹਾ ਹੈ। ਪੁਲਿਸ ਕਮਿਸ਼ਨਰ ਸਾਹਿਬ ਨੂੰ ਇਹ ਮੰਗ ਕੀਤੀ ਜਾਂਦੀ ਹੈ ਕਿ ਇਹਨਾਂ ਲੋਕਾਂ ਨੂੰ ਜਲਦ ਤੋਂ ਜਲਦੀ ਨੱਥ ਪਾਈ ਜਾਵੇ।